ਸਿਲਾਈ ਸੈਂਟਰ ਤੇ ਬਿਊਟੀ ਪਾਰਲਰ ਖੋਲ੍ਹਿਆ
ਸਿਲਾਈ ਸੈਟਰ ਤੇ ਬਿਊਟੀ ਪਾਰਲਰ ਖੋਲਿਆ ਗਿਆ
Publish Date: Sat, 11 Apr 2026 04:50 PM (IST)
Updated Date: Sat, 11 Apr 2026 04:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਯੂਥ ਵੀਰਾਂਗਨਾਏ ਇਕਾਈ ਪਟਿਆਲਾ ਵੱਲੋਂ ਤ੍ਰਿਪੜੀ ਵਿਖੇ ਸਿਲਾਈ ਸੈਂਟਰ ਤੇ ਬਿਊਟੀ ਪਾਰਲਰ ਖੋਲ੍ਹਿਆ ਗਿਆ। ਇਸ ਮੌਕੇ ਲੋੜਵੰਦ ਲੜਕੀਆਂ ਨੂੰ ਮੁਫਤ ਸਿਲਖਾਈ ਦਿੱਤੀ ਜਾਵੇਗੀ ਤਾਂ ਉਹ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਕੇ ਪਰਿਵਾਰ ਦਾ ਸਹਾਰਾ ਬਣ ਸਕਣ। ਇਸ ਸਬੰਧੀ ਯੂਥ ਵੀਰਾਂਗਨਾਵਾਂ ਨੇ ਦੱਸਿਆ ਕਿ ਯੂਥ ਵੀਰਾਂਗਨਾਏ ਇਕਾਈ ਪਟਿਆਲਾ ਵੱਲੋਂ ਸਮੇਂ ਸਮੇਂ ’ਤੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਤਾਂ ਵੱਧ ਤੋਂ ਵੱਧ ਲੋੜਵੰਦਾਂ ਦੀ ਸਹਾਇਤਾ ਹੋ ਸਕੇ। ਉਨ੍ਹਾਂ ਕਿਹਾ ਕਿ ਯੂਥ ਵੀਰਾਂਗਨਾਏ ਵੱਲੋਂ ਬੂਟਾ ਲਗਾਉਣਾ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ, ਕੈਂਪ ਲਗਾਉਣਾ, ਖੂਨਦਾਨ ਕਰਨਾ, ਲੋੜਵੰਦ ਬੱਚਿਆਂ ਦੀ ਪੜਾਈ ’ਚ ਮਦਦ ਕਰਨਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਿਲਾਈ ਸੈਂਟਰ ਖੋਲਣ ਦਾ ਮੁੱਖ ਮਕਸਦ ਲੋੜਵੰਦ ਲੜਕੀਆਂ ਨੂੰ ਹੁਨਰਮੰਦ ਕਰਕੇ ਉਨ੍ਹਾਂ ਨੂੰ ਆਪਣੇ ਪੈਰਾ ’ਤੇ ਖੜ੍ਹਾ ਕਰਨਾ ਹੈ ਤਾਂ ਉਹ ਆਪਣੇ ਪਰਿਵਾਰਾਂ ਦਾ ਸਹਾਰਾ ਬਣ ਸਕਣ। ਇਸ ਮੌਕੇ ਯੂਥ ਵੀਰਾਂਗਨਾਏ ਸਪਨਾ, ਕੋਮਲ, ਮਨੀਸਾ, ਮਮਤਾ, ਆਰਜੂ, ਕੈਰਵੀ, ਕਵੀਤਾ, ਗੁਰਪ੍ਰੀਤ, ਦਿਸਾ, ਜੱਸੀ ਆਦਿ ਮੌਜੂਦ ਸਨ।