ਜ਼ਰੂਰਤਮੰਦਾਂ ਦੇ ਕਰਵਾਏ ਬਸੰਤ ਰਿਤੂ ਕਲੱਬ ਨੇ ਮੋਤੀਆ ਬਿੰਦ ਦੇ ਆਪ੍ਰੇਸ਼ਨ
ਜਰੂਰਤਮੰਦਾਂ ਦੇ ਕਰਵਾਏ ਬਸੰਤ ਰਿਤੂ ਕਲੱਬ ਨੇ ਮੋਤੀਆ ਬਿੰਦ ਦੇ ਉਪਰੇਸ਼ਨ
Publish Date: Tue, 10 Mar 2026 05:17 PM (IST)
Updated Date: Tue, 10 Mar 2026 05:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਸਾਹਮਣੇ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੀ ਪ੍ਰਧਾਨਗੀ ਸੰਤੋਸ਼ ਕੁਮਾਰ ਲਾਲਵਾਨੀ ਨੇ ਕੀਤੀ। ਕੈਂਪ ਵਿਚ ਡਾ. ਆਸ਼ਾ ਪ੍ਰਿਤਪਾਲ ਕੌਰ ਆਈ ਸਰਜਨ ਵਲੋਂ ਮਰੀਜ਼ਾਂ ਦਾ ਨਿਰੀਖਣ ਕਰਕੇ ਜਰੂਰਤਮੰਦਾਂ ਦੇ ਆਪ੍ਰੇਸ਼ਨ ਕੀਤੇ ਗਏ। ਕਲੱਬ ਦੇ ਪ੍ਰਧਾਨ ਇੰਜੀ. ਆਕਰਸ਼ ਸ਼ਰਮਾ ਨੇ ਦੱਸਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਹਰ ਮਹੀਨੇ ਜ਼ਰੂਰਤਮੰਦ ਬੰਦਿਆਂ ਦੇ ਅੱਖਾਂ ਦੇ ਮੋਤੀਆਂ ਬਿੰਦ ਦੇ ਆਪ੍ਰੇਸ਼ਨ ਮੁਫ਼ਤ ਕਰਵਾਏ ਜਾਂਦੇ ਹਨ। ਇਹ ਮਾਸਿਕ ਸੇਵਾ ਪਿਛਲੇ 3 ਸਾਲਾਂ ਤੋਂ ਲਗਾਤਾਰ ਜਾਰੀ ਹੈ। ਇਸ ਕੈਂਪ ’ਚ ਜਿੱਥੇ ਮੋਤੀਆਬਿੰਦ ਦੇ ਮੁਫ਼ਤ ਲੈਂਜ ਵਾਲੇ ਆਪ੍ਰੇਸ਼ਨ ਕਰਵਾਏ ਜਾਂਦੇ ਹਨ ਉਸ ਦੇ ਨਾਲ ਨਾਲ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਚੱਲ ਰਹੇ ਅੱਖਾਂ ਦੇ ਮੋਤੀਆ ਬਿੰਦ ਦੇ ਲੈਂਜ ਵਾਲੇ ਆਪ੍ਰੇਸ਼ਨ ਤਹਿਤ ਹੁਣ ਤੱਕ ਲਗਭਗ 300 ਲੋਕਾਂ ਦੇ ਆਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ। ਕੈਂਪ ’ਚ ਪੰਜਾਬ ਤੋਂ ਬਾਹਰੇ ਸੂਬਿਆਂ ਤੋਂ ਲੋਕ ਆ ਕੇ ਬਸੰਤ ਰਿਤੂ ਕਲੱਬ ਦੀ ਇਸ ਸੇਵਾ ਦਾ ਲਾਭ ਉਠਾ ਰਹੇ ਹਨ। ਕੈਂਪ ’ਚ ਅਵਤਾਰ ਸਿੰਘ, ਮੇਹਰਵਾਨ ਸਿੰਘ ਮਾਗੋ, ਅਸ਼ੋਕ ਨਾਸਰਾ, ਨੀਵ ਨਾਸਰਾ, ਹਰਸ਼ਪ੍ਰੀਤ ਸਿੰਘ, ਜਗਤਾਰ ਸਿੰਘ ਆਦਿ ਨੇ ਭਾਗ ਲਿਆ।