ਸਰਕਾਰੀ ਹਾਈ ਸਕੂਲ ਬਰਸਟ ਵਲੋਂ ਸਾਲਾਨਾ ਸਪੋਰਟਸ ਮੀਟ ਕਰਵਾਈ
ਸਰਕਾਰੀ ਹਾਈ ਸਕੂਲ ਬਰਸਟ ਵਲੋਂ ਸਲਾਨਾ ਸਪੋਰਟਸ ਮੀਟ ਆਯੋਜਿਤ
Publish Date: Tue, 17 Feb 2026 05:24 PM (IST)
Updated Date: Tue, 17 Feb 2026 05:27 PM (IST)

ਫੋਟੋ 17ਪੀਟੀਐਲ: 17 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਕੂਲ ਸਿੱਖਿਆ ਵਿਭਾਗ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਪਾਲ ਸ਼ਰਮਾ ਦੀ ਸਰਪ੍ਰਸਤੀ ਵਿਚ ਸਰਕਾਰੀ ਹਾਈ ਸਕੂਲ ਬਰਸਟ ਵਲੋਂ ਮੁੱਖ ਅਧਿਆਪਕਾ ਮੈਡਮ ਸੰਨੀ ਗੁਪਤਾ ਦੀ ਅਗਵਾਈ ਹੇਠ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਕੂਲ ਲੈਵਲ ਦੀ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ। ਨਰਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਬਰਸਟ ਮੁੱਖ ਮਹਿਮਾਨ ਸਨ। ਡਾ.ਰੀਨਾ ਗੋਇਲ ਮੈਡੀਕਲ ਅਫਸਰ ਸਰਕਾਰੀ ਡਿਸਪੈਂਸਰੀ ਬਰਸਟ ਅਤੇ ਮੈਡਮ ਸੁਰਿੰਦਰ ਕੌਰ ਹੈਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਬਰਸਟ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੀ ਮੁੱਖ ਅਧਿਆਪਕਾ ਸੰਨੀ ਗੁਪਤਾ ਨੇ ਸਵਾਗਤੀ ਭਾਸ਼ਣ ਦਿੰਦਿਆਂ ਸਕੂਲ ਦੀਆਂ ਸ਼ਲਾਘਾਯੋਗ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਤੇ ਸਰਕਾਰੀ ਹਾਈ ਸਕੂਲ ਬਰਸਟ ਨੂੰ ਨੈਸ਼ਨਲ ਪੱਧਰ ਤੇ ਗਲੋਬਲ ਗਰੀਨ ਸਕੂਲ ਅਵਾਰਡ ਮਿਲਣ ਤੇ ਸੱਭਨਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਮੁੱਖ ਮਹਿਮਾਨ ਨੇ ਸਪੋਰਟਸ ਮੀਟ ਦੇ ਸਫ਼ਲਤਾ ਲਈ ਵਧਾਈ ਦਿੰਦਿਆਂ ਸਕੂਲ ਵਲੋਂ ਵਿੱਦਿਅਕ ਤੇ ਹੋਰਨਾਂ ਗਤੀਵਿਧੀਆਂ ਵਿਚ ਚੰਗੀ ਕਾਰਗੁਜ਼ਾਰੀ ਦੀ ਭਰਭੂਰ ਸ਼ਲਾਘਾ ਕੀਤੀ। ਹਰਪ੍ਰੀਤ ਕੌਰ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਨੇ ਧੰਨਵਾਦੀ ਸ਼ਬਦ ਕਹੇ। ਟੂਰਨਾਮੈਂਟ ਵਿਚ ਕ੍ਰਿਕਟ ਖੇਡ ਦਾ ਮੁਕਾਬਲਾ ਕਰਵਾਇਆ ਗਿਆ ਜਦਕਿ ਅਥਲੈਟਿਕਸ ਵਿੱਚ 50 ਤੇ 100 ਮੀਟਰ ਦੀ ਦੌੜ, ਲੰਮੀ ਛਾਲ ਤੇ ਸਪੂਨ ਰੇਸ ਦੇ ਮੁਕਾਬਲੇ ਕਰਵਾਏ ਗਏ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵਲੋਂ ਜੇਤੂ ਖਿਡਾਰੀਆਂ ਨੂੰ ਯਾਦ ਚਿੰਨ੍ਹ ਤੇ ਮੈਡਲ ਵੀ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ ਵਰਿੰਦਰ ਪਾਲ ਕੌਰ, ਗਗਨਦੀਪ ਸਿੰਘ, ਸਹਿਜਪ੍ਰੀਤ ਸਿੰਘ ਮਾਪੇ, ਸਮੂਹ ਵਿਦਿਆਰਥੀ ਅਤੇ ਮਿਡ ਡੇ ਮੀਲ ਵਰਕਰ ਵੀ ਹਾਜ਼ਰ ਸਨ।