ਚੇਅਰਮੈਨ ਬਰਸਟ ਨੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਬਰਸਟ ਨੇ ਖਰੀਦ ਕੇਂਦਰ ਸ਼ੇਰਮਾਜਰਾ ਅਤੇ ਡਕਾਲਾ ਦੀ ਖਰੀਦ ਕਰ਼ਵਾਈ ਸ਼ੁਰੂ
Publish Date: Sat, 11 Apr 2026 05:51 PM (IST)
Updated Date: Sat, 11 Apr 2026 05:53 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਕਿਸਾਨਾਂ ਲਈ ਸਹੂਲਤਾਂ ’ਚ ਵਾਧਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਅੱਜ ਹਲਕਾ ਸਮਾਣਾ ਦੇ ਪਿੰਡ ਸ਼ੇਰਮਾਜਰਾ ਵਿਖੇ ਲਗਭਗ 4.34 ਕਰੋੜ ਰੁਪਏ ਦੀ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮਗਰੋਂ ਸ. ਬਰਸਟ ਵੱਲੋਂ ਸਮਾਣਾ ਦਫ਼ਤਰ ਵਿਖੇ ਲੋਕ ਮਿਲਣੀ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਿਆਂ ਗਈਆਂ, ਜਿਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਪਟਿਆਲਾ ਮੈਣ ਰੋਡ ਤੋਂ ਸ਼ੇਰਮਾਜਰਾ ਤੱਕ ਦੀ ਸੜਕ ਦੇ ਨਵੀਨੀਕਰਨ ਦੇ ਕਾਰਜ ਸ਼ੁਰੂ ਕਰਵਾਏ ਗਏ। ਇਸ ਤੋਂ ਇਲਾਵਾ ਬਰਸਟ ਵੱਲੋਂ ਖਰੀਦ ਕੇਂਦਰ ਸ਼ੇਰਮਾਜਰਾ ਵਿਖੇ ਸਟੀਲ ਕਵਰ ਸ਼ੈੱਡ ਦਾ ਉਦਘਾਟਨ ਕੀਤਾ ਗਿਆ, ਜੋ 7.86 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਹੈ। ਇਸ ਮਗਰੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਖਰੀਦ ਕੇਂਦਰ ਸ਼ੇਰਮਾਜਰਾ ਅਤੇ ਡਕਾਲਾ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਈ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਮੰਡੀਆਂ ਦੇ ਆਧੁਨਿਕੀਕਰਨ ਲਈ ਲਗਾਤਾਰ ਕਾਰਜ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਾਰ ਸਾਲ ਵਿੱਚ ਮਿਸਾਲੀ ਕਾਰਜ ਕਰਦਿਆਂ ਹੋਇਆ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ। ਇਸ ਮੌਕੇ ਹਨੀ ਮਾਹਲਾ ਚੇਅਰਮੈਨ ਮਾਰਕਿਟ ਕਮੇਟੀ ਡਕਾਲਾ, ਮਲਕੀਤ ਸਿੰਘ ਸਰਪੰਚ ਸ਼ੇਰਮਾਜਰਾ, ਸ਼ੀਸ਼ਪਾਲ ਸਰਪੰਚ ਖੇੜੀ ਗੁਜਰਾਂ, ਜਰਨੈਲ ਸਿੰਘ ਸਰਪੰਚ ਖੁਸਰੋਪੁਰ, ਗਗਨਦੀਪ ਕੌਰ ਸਰਪੰਚ ਬੀੜ ਖੇੜੀ, ਯਾਦਵਿੰਦਰ ਸਿੰਘ ਸਰਪੰਚ ਪਸਿਆਣਾ, ਇੰਦਰਜੀਤ ਸਿੰਘ ਸਰਪੰਚ ਕਰਤਾਰਪੁਰ, ਜਸਬੀਰ ਸਿੰਘ ਤਰੈਂ ਜਿਲਾਂ ਪ੍ਰੀਸ਼ਦ ਮੈਂਬਰ, ਦਰਬਾਰਾ ਸਿੰਘ , ਬਲਕਾਰ ਡਕਾਲਾ , ਅਤੁੱਲ ਗੋਇਲ, ਦੀਪਕ ਡਕਾਲਾ, ਗਿਆਨ ਚੰਦ, ਪ੍ਰਦੀਪ ਸਿੰਘ, ਜੀਵਨ ਗੋਇਲ, ਚਮਨ ਲਾਲ, ਜਤਿੰਦਰ ਬਠੋਈ,, ਨਵਦੀਵ ਸਿੰਘ ਸਮਰਾਓ ਪ੍ਰਧਾਨ ਗੁਰਦੁਆਰਾ ਸਾਹਿਬ , ਸ਼ਾਮ ਲਾਲ ਦੱਤ ਮੈਂਬਰ ਮੰਡੀ ਬੋਰਡ, ਸਤਪਾਲ ਜੋਹਰੀ, ਹਜਾਰੀ ਲਾਲ ਜੋਹਰੀ, ਸ਼ੰਕਰ ਜਿੰਦਲ, ਹਰਪਿੰਦਰ ਸਿੰਘ ਰਾਠੀ, ਡਾ, ਹਰਮੇਸ਼, ਜਸਪਾਲ ਸਿੰਘ ਬੀਬੀਪੁਰ, ਹੇਮਇੰਦਰ ਸਿੰਘ ਮਾਲੋਮਾਜਰੇ ਜਿਲਾਂ ਮੰਡੀ ਅਫਸਰ ਅਸਲਮ ਮਹੁੰਮਦ, ਸਕੱਤਰ ਮਾਰਕਿਟ ਕਮੇਟੀ ਅਸ਼ੋਕ ਕੁਮਾਰ, , ਹਰਵੈਲ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ ਜਮਾਲਪੁਰ, ਜਤਿੰਦਰ ਸਿੰਘ ਖੁਦਾਦਪੁਰ, ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ।