ਬਰਜਿੰਦਰ ਦੀਵਾਨ ਨੂੰ ਪ੍ਰਧਾਨ ਤੇ ਸੁਖਰਾਮ ਸਿੰਘ ਨੂੰ ਸਕੱਤਰ ਚੁਣਿਆ
ਬਰਜਿੰਦਰ ਸਿੰਘ ਦੀਵਾਨ ਨੂੰ ਪ੍ਰਧਾਨ ਤੇ ਸੁਖਰਾਮ ਸਿੰਘ ਨੂੰ ਸਕੱਤਰ ਚੁਣਿਆ
Publish Date: Mon, 23 Mar 2026 05:00 PM (IST)
Updated Date: Mon, 23 Mar 2026 05:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਗੁਰਦੁਆਰਾ ਸਿੰਘ ਸਭਾ ਮਾਲ ਰੋਡ ਕਮੇਟੀ ਦੀ ਜਨਰਲ ਹਾਊਸ ਦੀ ਇਕੱਤਰਤਾ ਹੋਈ, ਜਿਸ ਵਿਚ ਸਮੂਹ ਸੰਗਤਾਂ ਨੇ ਸਰਬਸੰਮਤੀ ਨਾਲ ਬਰਜਿੰਦਰ ਸਿੰਘ ਦੀਵਾਨ ਨੂੰ ਪ੍ਰਧਾਨ ਤੇ ਉਪਰੰਤ ਸੁਖਰਾਮ ਸਿੰਘ ਨੂੰ ਸਕੱਤਰ ਚੁਣਿਆ। ਜਾਣਕਾਰੀ ਦਿੰਦਿਆਂ ਨਵੇਂ ਬਣੇ ਪ੍ਰਧਾਨ ਬਰਜਿੰਦਰ ਸਿੰਘ ਦੀਵਾਨ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੰਗਤਾਂ ਦੀ ਵੱਧ ਚੜ੍ਹ ਕੇ ਸੇਵਾ ਕਰ ਰਹੇ ਹਨ ਅਤੇ ਗੁਰੂ ਘਰ ਨਾਲ ਜੁੜੇ ਹੋਏ ਹਨ। ਇਸ ਦੀ ਸੇਵਾ ਨੂੰ ਦੇਖਦਿਆਂ ਸੰਗਤਾਂ ਨੇ ਫੈਸਲਾ ਪ੍ਰਵਾਨ ਕੀਤਾ ਅਤੇ ਗੁਰੂ ਘਰ ਦੀ ਸੇਵਾ ਕਰਨ ਦਾ ਜਿੰਮਾ ਦਿੱਤਾ ਹੈ। ਇਸ ਮੌਕੇ ਇੰਦਰਮੋਹਨ ਸਿੰਘ ਬਜਾਜ, ਨਰਿੰਦਰ ਸਿੰਘ ਸਹਿਗਲ, ਜਸਬੀਰ ਸਿੰਘ ਸੇਠੀ, ਪ੍ਰੋ. ਬਾਬੂ ਸਿੰਘ ਗੁਰਮ, ਡਾ.ਮਨਮੋਹਨ ਸਿੰਘ, ਗੁਰਦੀਪ ਸਿੰਘ ਏਐਸਆਈ, ਅਮਰਜੀਤ ਸਿੰਘ ਕਾਲੇਕਾ ਤੋਂ ਇਲਾਵਾ ਜਨਰਲ ਹਾਊਸ ਦੇ ਸਮੂਹ ਅਹੁਦੇਦਾਰ ਮੌਜੂਦ ਸਨ।