ਬਰਿੰਦਰ ਸਿੰਘ ਫੂਡ ਸਪਲਾਈ ਇੰਸਪੈਕਟਰ ਯੂਨੀਅਨ ਦੇ ਬਣੇ ਪ੍ਰਧਾਨ
ਬਰਿੰਦਰ ਸਿੰਘ ਫੂਡ ਸਪਲਾਈ ਇੰਸਪੈਕਟਰ ਯੂਨੀਅਨ ਪਟਿਆਲਾ ਦੇ ਚੁਣੇ ਗਏ ਪ੍ਰਧਾਨ
Publish Date: Thu, 05 Feb 2026 05:13 PM (IST)
Updated Date: Thu, 05 Feb 2026 05:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਇੰਸਪੈਕਟਰਜ਼ ਫੂਡ ਸਪਲਾਈ ਯੂਨੀਅਨ ਦੀਆਂ ਚੋਣਾਂ ਬੀਤੇ ਦਿਨ 4 ਫਰਵਰੀ 2026 ਨੂੰ ਬਹੁਤ ਹੀ ਉਤਸ਼ਾਹ ਨਾਲ ਸੰਪੰਨ ਹੋਈਆਂ। ਇਸ ਚੋਣ ਪ੍ਰਕਿਰਿਆ ਦੌਰਾਨ ਕੁੱਲ 120 ਵੋਟਾਂ ਪੋਲ ਹੋਈਆਂ, ਜਿਸ ਵਿਚ ਪ੍ਰਧਾਨ ਦੇ ਉਮੀਦਵਾਰ ਬਰਿੰਦਰ ਸਿੰਘ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਜੇਤੂ ਰਹੇ ਬਰਿੰਦਰ ਸਿੰਘ ਨੂੰ 62 ਵੋਟਾਂ ਜਦੋਂ ਕਿ ਇਨ੍ਹਾਂ ਦੇ ਵਿਰੋਧੀ ਹਰਪ੍ਰੀਤ ਸਿੰਘ ਨੂੰ 58 ਵੋਟਾਂ ਮਿਲੀਆਂ। ਬਰਿੰਦਰ ਸਿੰਘ ਦੇ ਪ੍ਰਧਾਨ ਚੁਣੇ ਜਾਣ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਪਿੰਡ ਡੀਲਵਾਲ ਦੇ ਸਰਪੰਚ ਗਗਨਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇੰਸਪੈਕਟਰ ਸੁਮਿਤ ਸ਼ਰਮਾ (ਇੰਚਾਰਜ ਡਿਸਟ੍ਰੀਬਿਊਸ਼ਨ, ਪਟਿਆਲਾ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਾਰੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਜਮਹੂਰੀ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ ਹੈ। ਇਹ ਚੋਣਾਂ ਵਿਭਾਗੀ ਚੋਣ ਕਮੇਟੀ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ, ਜਿਸ ਵਿੱਚ ਹਰਪ੍ਰੀਤ ਸਿੰਘ(ਡੀ.ਐਫ.ਐਸ.ਓ.), ਵਿਵੇਕ ਸਿੰਗਲਾ (ਏ.ਐਫ.ਐਸ.ਓ.),ਅਭਿਸ਼ੇਕ ਬਾਂਸਲ (ਇੰਸਪੈਕਟਰ), ਜਤਿੰਦਰ ਸਿੰਘ (ਇੰਸਪੈਕਟਰ ਫੂਡ ਸਪਲਾਈ) ਸ਼ਾਮਲ ਰਹੇ। ਇੰਸਪੈਕਟਰ ਸੁਮਿਤ ਸ਼ਰਮਾ ਨੇ ਦੱਸਿਆ ਕਿ ਸਾਰੀ ਚੋਣ ਪ੍ਰਕਿਰਿਆ ਦੌਰਾਨ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਅਤੇ ਵਿਭਾਗ ਦੇ ਨਿਯਮਾਂ ਅਨੁਸਾਰ ਹੀ ਪ੍ਰਧਾਨ ਦੀ ਚੋਣ ਕੀਤੀ ਗਈ ਹੈ।