ਬਰਸਟ ਦੇ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਪਾਏ ਭੋਗ
ਬਰਸਟ ਦੇ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ
Publish Date: Sun, 15 Mar 2026 05:02 PM (IST)
Updated Date: Sun, 15 Mar 2026 05:03 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੇ ਹਲਕਾ ਸਮਾਣਾ ਸਥਿਤ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਰਾਗੀ ਜੱਥੇ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਚਹੁੰਪੱਖੀ ਵਿਕਾਸ ਲਈ ਮਿਸਾਲੀ ਕਾਰਜ ਕੀਤੇ ਜਾ ਰਹੇ ਹਨ। ਜਿਸ ਤਹਿਤ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਸੂਬੇ ਵਿਚ ਲੋਕਾਂ ਨੂੰ ਘਰਾਂ ਦੇ ਨੇੜੇ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਿੱਥੇ ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਉੱਥੇ ਹੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਬੇ ਦੇ 65 ਲੱਖ ਪਰਿਵਾਰਾਂ ਲਈ ਸਾਲਾਨਾ 10 ਲੱਖ ਰੁਪਏ ਤੱਕ ਦੇ ਮੁਫ਼ਤ ਤੇ ਕੈਸ਼ਲੈਸ ਇਲਾਜ ਦੀ ਸਹੂਲਤ ਹੈ। ਇਸ ਮੌਕੇ ਬਲਜਿੰਦਰ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਐਗਰੋ ਫੂਡ ਗ੍ਰੈਨ ਕਾਰਪੋਰੇਸ਼ਨ, ਹਨੀ ਮਾਹਲਾ ਚੇਅਰਮੈਨ ਮਾਰਕਿਟ ਕਮੇਟੀ ਡਕਾਲਾ, ਹਰਿੰਦਰ ਸਿੰਘ ਧਬਲਾਨ, ਜਸਵੀਰ ਸਿੰਘ ਮੈਂਬਰ ਜਿਲ੍ਹਾ ਪਰਿਸ਼ਦ, ਸ਼ਾਮ ਲਾਲ ਦੱਤ, ਕੁਲਦੀਪ ਵਿਰਕ ਹਲਕਾ ਪ੍ਰਧਾਨ, ਰਾਣਾ ਵਿਰਕ ਬਲਾਕ ਸਮੰਤੀ ਮੈਂਬਰ, ਬਲਵਿੰਦਰ ਸਿੰਘ ਬਲਾਕ ਸਮੰਤੀ ਮੈਂਬਰ, ਦਰਬਾਰਾ ਸਿੰਘ ਤੁੱਲੇਵਾਲ ਬਲਾਕ ਸਮੰਤੀ ਮੈਂਬਰ, ਪਰਮਜੀਤ ਕੌਰ ਬਲਾਕ ਸਮੰਤੀ ਮੈਂਬਰ ਸੂਲਰ, ਹਜਾਰੀ ਲਾਲ ਜੌਹਰੀ, ਸਤਪਾਲ ਜੌਹਰੀ, ਡਾ. ਕੇਕੇ ਜੌਹਰੀ, ਜਸਪ੍ਰੀਤ ਕੌਰ ਸਰਪੰਚ ਰੇਤਗੜ੍ਹ,, ਸੋਨੀ ਸਰਪੰਚ ਤਰਖਾਣਮਾਜਰਾ, ਜਰਨੈਲ ਸਿੰਘ ਸਰਪੰਚ ਖੁਸਰੋਪੁਰ, ਯਾਦਵਿੰਦਰ ਸਿੰਘ ਸਰਪੰਚ ਪਸਿਆਣਾ, ਹਰਸ਼ ਵਿਰਕ ਬਲਾਕ ਪ੍ਰਧਾਨ, ਪ੍ਰਗਟ ਸਿੰਘ ਸਰਪੰਚ ਢਕੜਬਾ, ਕ੍ਰਿਸ਼ਨ ਲਾਲ ਸਰਪੰਚ ਗਾਜੇਵਾਸ, ਨਿਸ਼ਾਨ ਸਿੰਘ ਚੱਠਾ ਸਰਪੰਚ ਬਹਾਦਰਗੜ੍ਹ ਲਾਲਗੜ੍ਹ, ਕੁਲਜੀਤ ਸਿੰਘ ਸਰਪੰਚ ਤੁੱਲੇਵਾਲ, ਮਹਿਲ ਸਿੰਘ ਸਰਪੰਚ ਨੱਸੂਪੁਰ, ਲਖਵਿੰਦਰ ਸਿੰਘ ਲੱਖੀ ਸਰਪੰਚ ਲਲੋਛੀ, ਸੰਦੀਪ ਭਿੰਡਰ ਸਰਪੰਚ ਕੁਤਬਨਪੁਰ, ਸਰਬਜੀਤ ਸਿੰਘ ਸਰਪੰਚ ਗਾਜੇਵਾਸ, ਬਲਜਿੰਦਰ ਸਿੰਘ ਜਿਲ੍ਹਾ ਪ੍ਰਧਾਨ, ਵੀਰ ਦਵਿੰਦਰ ਸਿੰਘ ਸਰਪੰਚ ਖੇੜੀ ਭੀਮਾ, ਬਿੰਦਰ ਨਾਗਰ ਬਲਾਕ ਪ੍ਰਧਾਨ, ਗੁਰਪ੍ਰਤਾਪ ਸਿੰਘ ਸਰਪੰਚ ਚੌਂਹਠ, ਜਤਿੰਦਰ ਸਿੰਘ ਸੋਨੀ ਸਰਪੰਚ ਗੁਰੂ ਨਾਨਕ ਨਗਰ, ਸਤਪਾਲ ਸਿੰਘ ਸਰਪੰਚ ਕਲਾਰਾਂ, ਗੁਰਤੇਜ਼ ਸਿੰਘ ਸਰਪੰਚ ਟੋਡਪੁਰ, ਗੁਰਪਿਆਰ ਸਿੰਘ ਬਠੋਈ, ਜਸਪਾਲ ਬਾਬਾ ਬੀਬੀਪੁਰ, ਗੁਰਪਿਆਰ ਨਵਾ ਗਾਉਂ, ਰਾਜ ਕੁਮਾਰ ਸਚਦੇਵਾ, ਨਰਿੰਦਰ ਗਰਗ ਪ੍ਰਧਾਨ ਆੜ੍ਹਤੀ ਐਸੋਸਿਏਸ਼ਨ ਸਮਾਣਾ, ਅਸ਼ਵਨੀ ਅਰੋੜਾ, ਰਾਜ ਕੁਮਾਰ ਸਾਬਕਾ ਐਮਸੀ, ਮਨਦੀਪ ਸਿੰਘ ਕਾਦਰਾਬਾਦ, ਸੁੱਖੀ ਖਤਰੀਵਾਲ, ਸਤਨਾਮ ਸਿੰਘ ਪ੍ਰਧਾਨ ਸਬਜੀ ਮੰਡੀ ਸਮਾਣਾ, ਡਾ. ਹਰਮੇਸ਼ ਕੁਮਾਰ, ਜੋਬਨ ਸੰਧੂ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮੌਜੂਦ ਰਹੇ।