ਐੱਨਸੀਸੀ ਵਿੰਗ ਦੇ ਵਲੰਟੀਅਰਾਂ ਨੇ ਨਸ਼ਾ ਛੜਾਊ ਰੈਲੀ ਕੀਤੀ
ਸਕੂਲ ਆਫ ਐਮੀਨੈਂਸ ਬਲਬੇੜ੍ਹਾ ਦੇ ਐਨ.ਸੀ.ਸੀ ਵਿੰਗ ਨੇ ਨਸ਼ਾ ਛੜਾਊ ਰੈਲੀ ਕੀਤੀ
Publish Date: Fri, 13 Feb 2026 04:45 PM (IST)
Updated Date: Fri, 13 Feb 2026 04:48 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਸਕੂਲ ਆਫ ਐਮੀਨੈਂਸ ਬਲਬੇੜ੍ਹਾ ਦੇ ਐੱਨਸੀਸੀ ਕੈਂਪਸ ਨੇ ਸਕੂਲ ਵਿਚ ਨਸ਼ਾ ਮੁਕਤੀ ਰੈਲੀ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਬਿਕਰਮਜੀਤ ਦੀ ਅਗਵਾਈ ਹੇਠ ਨਸ਼ਾ ਮੁਕਤੀ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਜਾਣਕਾਰੀ ਸਾਂਝੀ ਪ੍ਰੈਸ ਨਾਲ ਸਾਂਝੀ ਕਰਦੇ ਹੋਏ ਸਕੂਲ ਦੇ ਡੀ.ਪੀ.ਈ ਮੋਹਤ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਸਕੂਲ ਆਫ ਐਮੀਨੈਂਸ ਬਲਬੇੜ੍ਹਾ ਵਿਚ ਐੱਨਸੀਸੀ ਕੈਂਪਸ ਦਾ ਪਹਿਲਾ ਬੈਚ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਸਕੂਲ ਆਫ ਐਮੀਨੈਂਸ ਬਲਬੇੜ੍ਹਾ ਦੇ ਵਿਦਿਆਰਥੀਆਂ ਨੂੰ ਡਿਸਿਪਲਨ, ਉੱਚ ਪੱਧਰੀ ਲੀਡਰਸ਼ਿਪ, ਤੇ ਸੈਲਫ ਡਿਫੈਂਸ ਦੇ ਨਾਲ ਨਾਲ ਦੇਸ਼ ਦੀ ਆਰਮੀ ਦੇ ਰੂਲ ਅਤੇ ਰੈਗੂਲੇਸ਼ਨ ਅਤੇ ਸਮੇਂ ਦੀ ਕਦਰ ਕਰਨੀ ਸਿਖਾਉਣ ਲਈ ਇਕ ਵਧੀਆ ਉੱਦਮ ਉਪਰਾਲਾ ਹੈ, ਉਹਨਾਂ ਦੱਸਿਆ ਕਿ ਐਨ.ਸੀ.ਸੀ ਦੇ ਆਰਮੀ ਵਿੰਗ ਦੇ ਪਹਿਲੇ ਬੈਂਚ ’ਚ ਸਕੂਲ ਦੇ 25 ਵਿਦਿਆਰਥੀ ਸ਼ਾਮਿਲ ਹਨ। ਇਹ ਆਰਮੀ ਵਿੰਗ ਭਾਰਤੀ ਫੌਜ ਦੀ ਪੰਜ ਪੰਜਾਬ ਬਟਾਲੀਅਨ ਦੁਆਰਾ ਚਲਾਈ ਜਾ ਰਹੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਬਿਕਰਮਜੀਤ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਵਿਚ ਨੌਜਵਾਨੀ ਨੂੰ ਖੋਖਲਾ ਕਰ ਰਿਹਾ ਹੈ, ਜਿਸ ਦੇ ਬੂਰੇ ਪ੍ਰਭਾਵ ਕਾਰਨ ਸਾਡੀ ਨੌਜਵਾਨੀ ਜਿੱਥੇ ਸਰੀਰਕ ਤੌਰ ਤੇ ਕਮਜੋਰ ਹੋ ਰਹੀ ਹੈ, ਉਥੇ ਨਸ਼ੇ ਦਾ ਬੂਰਾ ਪ੍ਰਭਾਵ ਨੌਜਵਾਨੀ ਨੂੰ ਮਾਨਸਿਕ ਤੌਰ ਤੇ ਵੀ ਪ੍ਰਭਾਵਿਤ ਕਰ ਰਿਹਾ ਹੈ। ਇਸ ਮੌਕੇ ਭਾਰਤੀ ਫੌਜ ਦੀ ਪੰਜ ਪੰਜਾਬ ਬਟਾਲੀਅਨ ਵੱਲੋਂ ਪੀ.ਆਈ ਪ੍ਰੇਮ ਕੁਮਾਰ, ਮੁਨਾਕਸ਼ੀ, ਨੇਹਾ, ਅੰਜੂ, ਗੁਰਦੀਪ, ਸੁਰਿੰਦਰ ਸਿੰਘ ਆਦਿ ਤੋਂ ਇਲਾਵਾ ਕੈਂਪਸ ਮੈਨੇਜਰ ਮੱਖਣ ਸਿੰਘ ਹਾਜ਼ਰ ਸਨ।