ਬਾਜਵਾ ਅਤੇ ਧਾਲੀਵਾਲ ਨੇ ਹਰਿਆਣਾ ਦੇ ਸੀਐੱਮ ਨਾਲ ਕੀਤੀ ਮੁਲਾਕਾਤ
ਬਾਜਵਾ ਅਤੇ ਧਾਲੀਵਾਲ ਨੇ ਹਰਿਆਣਾ ਦੇ ਸੀਐੱਮ ਨਾਲ ਕੀਤੀ ਮੁਲਾਕਾਤ
Publish Date: Sun, 22 Mar 2026 05:47 PM (IST)
Updated Date: Mon, 23 Mar 2026 04:08 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਦਾ ਲਹਿਰਾ ਹਲਕੇ ਦੇ ਪਿੰਡ ਬਨਾਰਸੀ ਪਹੁੰਚਣ ਤੋਂ ਦਾਮਨ ਥਿੰਦ ਬਾਜਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਬੀਜੇਪੀ ਸੰਗਰੂਰ ਤੇ ਸ਼ੇਰਵਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਜਰਨਲ ਸਕੱਤਰ ਭਾਜਪਾ ਨੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਉਪਰੋਕਤ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਨਾਲ ਹਲਕੇ ਦੇ ਵਿਕਾਸ ਕੰਮਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਸੀਐੱਮ ਸੈਣੀ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਲੋਕ ਪਿਰੀਅਤਾ ਦਿਨੋਂ ਦਿਨ ਵੱਧ ਰਹੀ ਹੈ। ਇਸ ਲਈ 2027 ਵਿਚ ਭਾਜਪਾ ਪੰਜਾਬ ’ਚ ਆਪਣੀ ਸਰਕਾਰ ਬਣਾਵੇਗੀ ਤੇ ਪੰਜਾਬ ਵਿਕਾਸ ਦੀਆਂ ਉਚਾਈਆਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਹਰਿਆਣੇ ਵਿੱਚ ਡਬਲ ਇੰਜਨ ਦੀ ਸਰਕਾਰ ਹੈ। ਜਿਸ ਕਾਰਨ ਪੰਜਾਬ ਨਾਲੋਂ ਹਰਿਆਣੇ ਦੇ ਲੋਕਾਂ ਨੂੰ ਵੱਧ ਸਹੂਲਤਾਂ ਮਿਲ ਰਹੀਆਂ ਹਨ। ਪੰਜਾਬ ਨਾਲੋਂ ਹਰਿਆਣੇ ਦੇ ਬਜ਼ੁਰਗਾਂ ਨੂੰ ਪੈਨਸ਼ਨ ਵੱਧ ਮਿਲ ਰਹੀ ਹੈ। ਪੰਜਾਬ ਸਰਕਾਰ ਨੇ ਔਰਤਾਂ ਨੂੰ ਹਜ਼ਾਰ ਰੁਪਏ ਦੀ ਗਰੰਟੀ ਚੋਣਾਂ ਵੇਲੇ ਦਿੱਤੀ ਸੀ ਪ੍ਰੰਤੂ ਚਾਰ ਸਾਲ ਬੀਤਣ ਉਪਰੰਤ ਵੀ ਹਜਾਰ ਰੁਪਏ ਮਹੀਨਾ ਨਹੀਂ ਪਾਇਆ। ਜਦੋਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਔਰਤਾਂ ਨੂੰ 2100 ਦੇਣ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਕੇਂਦਰ ਵੱਲੋਂ ਪੰਜਾਬ ਵਿੱਚ ਬਹੁਤ ਸਾਰੇ ਪ੍ਰੋਜੈਕਟ ਚਲਾਏ ਗਏ ਹਨ ਜਿਨਾਂ ਨੂੰ ਪੰਜਾਬ ਸਰਕਾਰ ਹਾਈਜੈਕ ਕਰ ਲੈਂਦੀ ਹੈ।