ਜਾਇੰਟਸ ਭਵਨ ਰਾਜਪੁਰਾ ਵਿਖੇ ਤੀਜੇ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ
ਜਾਇੰਟਸ ਭਵਨ ਰਾਜਪੁਰਾ ਵਿਖੇ ਤੀਜੇ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ
Publish Date: Sat, 11 Apr 2026 05:30 PM (IST)
Updated Date: Sat, 11 Apr 2026 05:32 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਜਾਇੰਟਸ ਵੈਲਫੇਅਰ ਫਾਊਂਡੇਸ਼ਨ ਰਾਜਪੁਰਾ ਵੱਲੋਂ ਸਮਾਜਿਕ ਸੁਧਾਰ ਅਤੇ ਖੇਡਾਂ ਨੂੰ ਸਮਰਪਿਤ ਦੇਸ਼ ਦਾ ਭਵਿੱਖ ਬੱਚੇ ਖੇਡਾਂ ਨਾਲ ਜੁੜੋ, ਨਸ਼ਿਆਂ ਤੋਂ ਬਚੋ ਥੀਮ ਹੇਠ ਜਾਇੰਟਸ ਭਵਨ ਵਿਖੇ ਸਵਰਗੀ ਮਨੀਸ਼ ਵਰਮਾ (ਜੌਨੀ) ਦੀ ਯਾਦ ਵਿਚ 10 ਤੋਂ 12 ਅਪ੍ਰੈਲ ਤੱਕ ਤੀਜਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸੰਸਥਾ ਦੇ ਪ੍ਰਧਾਨ ਰਾਕੇਸ਼ ਪਾਹਵਾ ਨੇ ਰਿਬਨ ਕੱਟ ਕੇ ਕੀਤੀ। ਇਸ ਮੌਕੇ ਪ੍ਰਧਾਨ ਰਾਕੇਸ਼ ਪਾਹਵਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢ ਕੇ ਖੇਡ ਮੈਦਾਨਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਸਿਰਫ਼ ਖੇਡਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਰਾਜਪੁਰਾ ਦੇ ਵਿਕਾਸ ਲਈ ਲਗਾਤਾਰ ਕਾਰਜਸ਼ੀਲ ਹੈ। ਉਨ੍ਹਾਂ ਦੀ ਸੰਸਥਾ ਵੱਲੋਂ ਬਾਲਗ ਸਿੱਖਿਆ ਪ੍ਰੋਗਰਾਮ ਦੇ ਤਹਿਤ ਅਣਪੜ੍ਹਤਾ ਨੂੰ ਖਤਮ ਕਰਨ ਲਈ ਵਿਸ਼ੇਸ਼ ਕਲਾਸਾਂ, ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਸਿਲਾਈ-ਕਢਾਈ ਦੀ ਸਿਖਲਾਈ, ਲੋੜਵੰਦ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਉਪਰਾਲੇ ਮੁਫ਼ਤ ਕਿਤਾਬਾਂ ਸਕੂਲ ਬੈਗ, ਸਟੇਸ਼ਨਰੀ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਆਦਿ ਕੀਤੀ ਜਾ ਰਹੀ ਹੈ। ਪ੍ਰਧਾਨ ਰਾਕੇਸ਼ ਪਾਹਵਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਅਖੀਰਲੇ ਦਿਨ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਫਾਊਂਡੇਸ਼ਨ ਦੀ ਸਮੁੱਚੀ ਟੀਮ ਜਿਸ ’ਚ ਪ੍ਰਾਜੈਕਟ ਦੇ ਚੇਅਰਮੈਨ ਡਾ. ਹਰੀਸ਼ ਚੋਪੜਾ, ਜਤਿੰਦਰ ਨਾਟੀ, ਰਵਿੰਦਰ ਸੇਠੀ, ਰਮੇਸ਼ ਪਾਹਵਾ, ਰੌਸ਼ਨ ਬਜਾਜ, ਕੁਲਦੀਪ ਸੇਠੀ, ਗਗਨ ਖੁਰਾਣਾ, ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਪਹੁਜਾ, ਵਿਪਿਨ ਭਟੇਜਾ, ਮਹੇਸ਼ ਪਾਹੂਜਾ ਅਤੇ ਰਾਜੇਸ਼ ਆਨੰਦ ਸਮੇਤ ਸ਼ਹਿਰ ਦੀਆਂ ਸਨਮਾਨਯੋਗ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਤੇ ਨੌਜਵਾਨਾਂ ਨੂੰ ਖੇਡਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।