ਬਾਬਾ ਬਾਲਕ ਨਾਥ ਦੇ ਭਜਨ ਗਾਏ
ਪਟਿਆਲਾ ਵਿੱਚ ਬਾਬਾ ਬਾਲਕ ਨਾਥ ਜੀ ਦਾ ਕੀਰਤਨ ਦਾ ਆਯੋਜਨ
Publish Date: Sat, 03 Jan 2026 04:49 PM (IST)
Updated Date: Sat, 03 Jan 2026 04:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸ਼ਹਿਰ ਦੇ ਪ੍ਰਸਿੱਧ ਬਾਬਾ ਬਾਲਕ ਨਾਥ ਮੰਦਿਰ ਵੱਡੀ ਨਦੀ ਪਾਰ ਪਟਿਆਲਾ ਵਿਖੇ ਨਵੇਂ ਸਾਲ ਦੀ ਖੁਸ਼ੀ ਵਿੱਚ ਕੀਰਤਨ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਸੰਜੀਵ ਰਾਣਾ ਅਤੇ ਰੀਨਾ ਰਾਣਾ ਨੇ ਵਿਸ਼ੇਸ਼ ਤੌਰ ’ਤੇ ਧਾਰਮਿਕ ਭਜਨ ਗਾ ਕੇ ਮੇਰੇ ਜੋਗੀ ਦਾ ਚਿੱਮਟਾ ਅਤੇ ਜੋਗੀ ਦੇ ਦਰ ’ਤੇ ਨੱਚਣਾ ਪੈਂਦਾ ਭਜਨਾਂ ’ਤੇ ਆਏ ਸ਼ਰਧਾਲੂਆਂ ਨੂੰ ਨੱਚਣ ਲਗਾ ਦਿੱਤਾ। ਸੰਗਤ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਮ ਲਾਲ ਨੇ ਕਿਹਾ ਕਿ ਹਰ ਇਨਸਾਨ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਧਾਰਮਿਕ ਸਮਾਗਮ ਦੇ ਆਖੀਰ ਵਿੱਚ ਆਈ ਹੋਈ ਸੰਗਤ ਨੂੰ ਖੀਰ, ਆਲੂ, ਪੂਰੀ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਹਰਨੇਕ ਸਿੰਘ ਮਹਿਲ, ਸੌਰਵ, ਸ਼ਾਮ ਲਾਲ ਆਦਿ ਹਾਜ਼ਰ ਸਨ।