ਮਾਂ ਬੋਲੀ ਦੇ ਸਬੰਧ ’ਚ ਜਾਗਰੂਕਤਾ ਰੈਲੀ ਕੱਢੀ
ਮਾਂ ਬੋਲੀ ਦੇ ਸਬੰਧ ’ਚ ਜਾਗਰੂਕਤਾ ਰੈਲੀ ਕੱਢੀ
Publish Date: Sat, 21 Feb 2026 05:00 PM (IST)
Updated Date: Sun, 22 Feb 2026 04:04 AM (IST)

ਨਾਇਬ ਤਹਿਸੀਲਦਾਰ ਦਿੜ੍ਹਬਾ ਨੂੰ ਦਿੱਤਾ ਮੰਗ ਪੱਤਰ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਕੇਂਦਰੀ ਪੰਜਾਬੀ ਲੇਖ ਸਭਾ ਸੇਖੋ ਦੇ ਵਿਸ਼ੇਸ਼ ਸੱਦੇ ਉੱਤੇ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸੰਬੰਧ ਵਿੱਚ ਸਾਹਿਤ ਅਤੇ ਸੱਭਿਆਚਾਰ ਮੰਚ ਦਿੜਬਾ ਵੱਲੋਂ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਦੀ ਅਗਵਾਈ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਸ਼ਹਿਰ ਅੰਦਰ ਮਾਂ ਬੋਲੀ ਪੰਜਾਬੀ ਨੂੰ ਅੱਗੇ ਲੈ ਕੇ ਜਾਣ ਲਈ ਨਾਅਰੇ ਲਾਏ ਗਏ ਅਤੇ ਸਾਰੇ ਸਾਹਿਤ ਸਭਾ ਮੈਂਬਰਾਂ ਦੇ ਹੱਥਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਸੰਬੰਧ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ। ਇਹ ਰੈਲੀ ਕਾਮਰੇਡ ਭੀਮ ਸਿੰਘ ਯਾਦਗਾਰੀ ਲਾਇਬਰੇਰੀ ਤੋਂ ਸ਼ੁਰੂ ਹੋ ਕੇ ਦਿੜ੍ਹਬਾ ਦੇ ਮੇਨ ਚੌਂਕ ਅੰਦਰ ਖਤਮ ਹੋਈ। ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਅਤੇ ਸੀਨੀਅਰ ਮੀਤ ਪ੍ਰਧਾਨ ਨਾਇਬ ਸਿੰਘ ਰਟੋਲਾਂ ਨੇ ਕਿਹਾ ਕਿ ਹਰ ਇੱਕ ਕੌਮ ਜਾਂ ਫਿਰਕੇ ਲਈ ਮਾਂ ਬੋਲੀ ਸਭ ਤੋਂ ਮਹੱਤਵਪੂਰਨ ਹੈ ਜੋ ਲੋਕ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੇ ਹਨ ਉਹ ਕੱਖਾਂ ਵਾਂਗ ਰੁਲ ਜਾਂਦੇ ਹਨ। ਮਨੁੱਖਤਾ ਦਾ ਵਿਕਾਸ ਉਸ ਦੀ ਮਾਂ ਬੋਲੀ ਦੇ ਨਾਲ ਹੀ ਹੋ ਸਕਦਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀਆਂ ਦੁਕਾਨਾਂ ਦੇ ਬੋਰਡ ਅਤੇ ਹੋਰ ਰੋਜ਼ ਮਰਾ ਦੇ ਕੰਮਕਾਜ ਪੰਜਾਬੀ ਮਾਂ ਬੋਲੀ ਲਿਖ ਕੇ ਹੀ ਕੀਤੇ ਜਾਣ। ਪਿੰਡਾਂ ਅੰਦਰ ਪੰਜਾਬੀ ਦੇ ਵਿਕਾਸ ਲਈ ਲਾਇਬ੍ਰੇਰੀਆਂ ਖੋਲੀਆਂ ਜਾਣ ਤੇ ਇਸ ਦੇ ਨਾਲ ਹੀ ਉਹਨਾਂ ਲਾਇਬਰੇਰੀ ਦੇ ਰੱਖ ਰਖਾਵ ਲਈ ਸਰਕਾਰ ਨੂੰ ਵਿਸ਼ੇਸ਼ ਪ੍ਰਬੰਧ ਕਰਨ ਦੀ ਲੋੜ ਹੈ। ਸਾਹਿਤ ਤੇ ਸੱਭਿਆਚਾਰ ਮੰਚ ਵੱਲੋਂ ਪੰਜਾਬੀ ਬੋਲੀ ਨੂੰ ਪੱਕੇ ਤੌਰ ਤੇ ਲਾਗੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਨਾਇਬ ਤਹਿਸੀਲਦਾਰ ਦਿੜਬਾ ਕੁਲਵਿੰਦਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬੀ ਬੋਲੀ ਨੂੰ ਬਚਾਉਣ ਦੇ ਲਈ ਕੀਤੇ ਜਾ ਰਹੇ ਉਪਰਾਲੇ ਕਾਫੀ ਨਹੀਂ ਹਨ ਉਹਨਾਂ ਦੇ ਵਿੱਚ ਹੋਰ ਵਾਧਾ ਕਰਕੇ ਹਰ ਖੇਤਰ ਦੇ ਵਿੱਚ ਪੰਜਾਬੀ ਨੂੰ ਲਾਜ਼ਮੀ ਕਰਕੇ ਪੰਜਾਬੀ ਬੋਲੀ ਦਾ ਰੁਤਬਾ ਵਧਾਇਆ ਜਾਵੇ। ਇਸ ਮੌਕੇ ਮੰਚ ਦੇ ਸਕੱਤਰ ਹਰਮੇਸ਼ ਸਿੰਘ , ਗੁਰਜੰਟ ਸਿੰਘ ਘੁਮਾਣ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗ, ਗੀਤਕਾਰ ਰਾਮਫਲ ਰਾਜਲਹੇੜੀ, ਦਰਸ਼ਨ ਸਿੰਘ ਲਾਡਬੰਜਾਰਾ, ਸਰਪੰਚ ਸੰਦੀਪ ਸਿੰਘ ਖੇਤਲਾ, ਕਸ਼ਮੀਰ ਸਿੰਘ ਰੋੜੇਵਾਲ ਘੂਕਾ ਸਿੰਘ, ਹਰਕੇਸ਼ ਸਿੰਘ ਧਾਲੀਵਾਲ, ਬੰਤਾ ਸਿੰਘ ਕੈਂਪਰ, ਅਮਨ ਸਿੰਗਲਾ, ਹਰਬੰਸ ਸਿੰਘ ਛਾਜਲੀ, ਡਾ. ਜਗਦੀਸ਼ ਸ਼ਰਮਾ, ਜਰਨੈਲ ਸਿੰਘ ਦਿੜ੍ਹਬਾ ਹਾਜ਼ਰ ਸਨ।