ਅਵਲੀਨ ਕੌਰ ਦਸਵੀਂ 'ਚ 99.2 ਫੀਸਦੀ ਅੰਕ ਲੈ ਕੇ ਬਣੀ ਸਿਟੀ ਟਾਪਰ
ਮੁਕਤ ਸਕੂਲ਼ ਰਾਜਪੁਰਾ ਦੀ ਅਵਲੀਨ ਕੌਰ ਦਸਵੀਂ 'ਚ 99.2 ਫੀਸਦੀ ਅੰਕ ਲੈ ਕੇ ਬਣੀ ਸਿਟੀ ਟੋਪਰ
Publish Date: Thu, 16 Apr 2026 04:24 PM (IST)
Updated Date: Fri, 17 Apr 2026 04:01 AM (IST)
ਐੱਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸੀਬੀਐੱਸਈ ਦੇ ਦਸਵੀਂ ਦੇ ਐਲਾਨੇ ਗਏ ਨਤੀਜਿਆਂ ਵਿਚ ਮੁਕਤ ਪਬਲਿਕ ਸਕੂਲ ਰਾਜਪੁਰਾ ਦੀ ਅਵਲੀਨ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਧਮੋਲੀ ਵਾਈਸ ਚੇਅਰਮੈਨ ਪੰਜਾਬ ਟ੍ਰੇਡ ਕਮਿਸ਼ਨ ਪਟਿਆਲਾ ਅਤੇ ਪ੍ਰਧਾਨ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਨੇ 99.2 % ਫੀਸਦੀ ਨੰਬਰ 500 ਵਿਚੋਂ 496 ਲੈ ਕੇ ਰਾਜਪੁਰਾ ਡਵੀਜ਼ਨ ਵਿਚੋਂ ਸਿਟੀ ਟਾਪ ਕੀਤਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਉਹਨਾਂ ਦੀ ਬੇਟੀ ਅਵਲੀਨ ਕੌਰ ਤੇ ਉਹਨਾਂ ਨੂੰ ਮਾਣ ਹੈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ । ਉਹਨਾਂ ਦੱਸਿਆ ਕਿ ਸਾਰੀ ਜਿੰਦਗੀ ਕਦੇ ਟਿਊਸ਼ਨ ਨਹੀਂ ਲਈ। ਅਵਲੀਨ ਕੌਰ ਨੇ ਆਪਣੇ ਪ੍ਰਿੰਸੀਪਲ ਗਾਇਤਰੀ ਕੌਸਲ, ਟੀਚਰ ਨਿਧੀ ਮੈਡਮ , ਸੀਮਾ ਵਾਲੀਆ ਦਾ ਧੰਨਵਾਦ ਕੀਤਾ। ਜਿਨਾਂ ਨੇ ਬਹੁਤ ਵਧੀਆ ਮਿਹਨਤ ਕਰਵਾਈ।