ਸ਼ਹਿਰ ਦੇ ਮੁੱਖ ਬਾਜ਼ਾਰ ’ਚ ਕਬਜ਼ਾ ਕਰਨ ਦੀ ਕੋਸ਼ਿਸ਼
ਸ਼ਹਿਰ ਦੇ ਮੁੱਖ ਬਜਾਰ’ਚ ਕਬਜਾ ਕਰਨ ਦੀ ਕੋਸ਼ਿਸ
Publish Date: Fri, 20 Feb 2026 04:23 PM (IST)
Updated Date: Fri, 20 Feb 2026 04:24 PM (IST)

- ਦੁਕਾਨਦਾਰਾਂ ’ਚ ਸਹਿਮ: ਨੇੜਲੇ ਦੁਕਾਨਦਾਰਾਂ ਨੇ ਡਰ ਕਾਰਨ ਦੁਕਾਨਾਂ ਕੀਤੀਆਂ ਬੰਦ --ਦੋਹਾਂ ਧਿਰਾਂ ਦੇ ਬਿਆਨ ਕੀਤੇ ਜਾ ਰਹੇ ਹਨ ਦਰਜ- ਸ਼ਰਮਾ ਫੋਟੋ 20ਪੀਟੀਐੱਲ- 01 ਅਸ਼ਵਿੰਦਰ ਸਿੰਘ, •ਪੰਜਾਬੀ ਜਾਗਰਣ•, ਬਨੂੜ : ਸ਼ਹਿਰ ਦੇ ਮੁੱਖ ਬਾਜ਼ਾਰ ’ਚ ਮਾਹੌਲ ਉਸ ਸਮੇਂ ਤਣਾਅ ਪੂਰਨ ਬਣ ਗਿਆ ਜਦੋ ਕਬਜ਼ਾ ਕਰਨ ਦੇ ਮਨਸੂਬੇ ਨਾਲ ਗੰਗਾ ਰਾਮ ਧਰਮਸ਼ਾਲਾ ’ਤੇ ਕਬਜ਼ਾ ਕਰਨ ਲਈ 15-20 ਹਥਿਆਰਬੰਦ ਵਿਕਅਤੀ ਆਏ। ਉਕਤ ਵਿਅਕਤੀਆਂ ਨੇ ਧਰਮਸ਼ਾਲਾ ਦਾ ਤਾਲਾ ਤੋੜਿਆ ਅਤੇ ਦੁਕਾਨਦਾਰਾਂ ਵੱਲੋਂ ਰੋਕਣ ਤੇ ਧੱਕਾਮੁੱਕੀ ਕੀਤੀ ਪਰ ਸ਼ਹਿਰਵਾਸੀਆਂ ਦੇ ਇਕੱਠ ਹੋਣ ’ਤੇ ਕਬਜ਼ਾਧਾਰੀ ਉਥੋਂ ਚਲੇ ਗਏ। ਮਾਹੌਲ ਖਰਾਬ ਹੁੰਦਾ ਵੇਖ ਦੁਕਾਨਦਾਰ ਸਹਿਮ ਗਏ ਤੇ ਧਰਮਸ਼ਾਲਾ ਦੀਆਂ ਦੁਕਾਨਾਂ ’ਚ ਬੈਠੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਘਟਨਾ ਦਾ ਪਤਾ ਲਗਦੇ ਹੀ ਥਾਣਾ ਮੁਖੀ ਸਮੇਤ ਵੱਡੀ ਗਿਣਤੀ ’ਚ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਲਾਠੀ-ਸੋਟੀਆਂ ਨਾਲ ਲੈੱਸ 15-20 ਵਿਅਕਤੀ ਆਏ, ਜਿਨਾਂ ਵਿਚ ਕੁਝ ਵਿਆਕਤੀ ਧਰਮਸ਼ਾਲਾ ਦੀ ਦੁਕਾਨਾਂ ਮੂਹਰੇ ਖੜ੍ਹ ਗਏ ਅਤੇ ਕੁਝ ਕੁ ਨੇ ਧਰਮਸ਼ਾਲਾ ਦੇ ਮੁੱਖ ਗੇਟ ਦਾ ਦਰਵਾਜਾ ਤੋੜਕੇ ਅੰਦਰ ਦਖਲ ਹੋ ਗਏ। ਪਤਾ ਲੱਗਣ ’ਤੇ ਧਰਮਸ਼ਾਲਾ ਦੇ ਸਰਪ੍ਰਸਤ ਐਡਵੋਕੇਟ ਕਿਰਨਜੀਤ ਪਾਸੀ ਵੀ ਮੌਕੇ ਆ ਗਏ, ਜਿਨਾਂ ਕਬਜ਼ਾਕਾਰੀਆਂ ਦਾ ਵਿਰੋਧ ਕੀਤਾ ਤੇ ਉਨ੍ਹਾਂ ਦੀ ਹਮਾਇਤ ਵਿਚ ਦੁਕਾਨਦਾਰ ਵੀ ਆ ਗਏ। ਤਕਰਾਰ ਹੋਣ ’ਤੇ ਬਾਹਰੋਂ ਆਏ ਵਿਅਕਤੀਆਂ ਨੇ ਧੱਕਾਮੁੱਕੀ ਕੀਤੀ ਅਤੇ ਸੁਰਿੰਦਰ ਜੈਨ ਤੇ ਕਿਰਨਜੀਤ ਪਾਸੀ ਦੇ ਲੜਕੇ ਦੇ ਧੱਕੇ ਮਾਰੇ। ਕਿਰਨਜੀਤ ਪਾਸੀ ਦੇ ਲੜਕੇ ਨੂੰ ਸੱਟ ਵੱਜਣ ’ਤੇ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਘਟਨਾ ਦਾ ਰੋਲਾ ਪੈਣ ਤੇ ਬਜਾਰ ਇਕੱਠਾ ਹੋ ਗਿਆ, ਪਾਸੀ ਦਾ ਭਰਾ ਆਪ ਦਾ ਬੁਲਾਰਾ ਐਡ. ਬਿਕਰਮਜੀਤ ਪਾਸੀ ਵੀ ਮੌਕੇ ਤੇ ਪਹੁੰਚ ਗਏ। ਘਟਨਾ ਦੀ ਸੂਚਨਾਂ ਮਿਲਦੇ ਹੀ ਥਾਣਾ ਮੁੱਖੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਪਾਸੀ ਭਰਾਵਾਂ ਨੇ ਕਿਹਾ ਕਿ ਧਰਮਸ਼ਾਲਾ ਉਨਾਂ ਦੇ ਦਾਦਾ ਗੰਗਾ ਰਾਮ ਪਾਸੀ ਨੇ ਨਗਰ ਕੌਂਸਲ ਦੇ ਸਹਿਯੋਗ ਨਾਲ ਬਣਾਈ ਸੀ। ਜਿਸ ਦੇ ਮੂਹਰੇ ਛੇ ਦੁਕਾਨਾਂ ਹਨ। ਉਨ੍ਹਾਂ ਦੱਸਿਆ ਕਿ ਇਸ ਧਰਮਸ਼ਾਲਾ ਵਾਲੀ ਥਾਂ ਦਾ ਕੋਈ ਕਿਰਾਇਆ ਨਹੀ ਲਿਆ ਜਾਂਦਾ ਅਤੇ ਨਾ ਹੀ ਇਹ ਕਿਸੇ ਦੀ ਨਿੱਜੀ ਮਲਕੀਅਤ ਹੈ ਇਹ ਹਮੇਸ਼ਾ ਸਾਂਝੇ ਕੰਮਾਂ ਲਈ ਵਰਤੀ ਜਾਂਦੀ ਹੈ। ਧਰਮਸ਼ਾਲਾ ’ਚ ਸੱਤ-ਅੱਠ ਕਮਰੇ ਬਣੇ ਹੋਏ ਹਨ ਅਤੇ ਮੂਹਰੇ ਵੱਡਾ ਵਿਹੜਾ ਹੈ। ਇਸ ਵਿਚ ਕਾਫੀ ਲੰਮੇਂ ਸਮੇਂ ਤੋਂ ਸਕੂਲ ਚਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮੇਂ ਤੋਂ ਸਿਆਸੀ ਸਹਿ ਤੇ ਕੁਝ ਵਿਅਕਤੀ ਇਸ ਉੱਤੇ ਕਬਜ਼ਾ ਕਰਨਾ ਚਹੁੰਦੇ ਹਨ। ਜਿਨਾਂ ਦੀ ਪਹਿਲਾ ਵੀ ਥਾਣੇ ਸ਼ਿਕਾਇਤ ਕੀਤੀ ਗਈ ਹੈ। ਦੂਜੇ ਪਾਸੇ ਕਬਜ਼ਾ ਕਰਨ ਆਈ ਧਿਰ ਦੇ ਇਕ ਮੈਂਬਰ ਨੇ ਸ਼ੋਸਲ ਮੀਡੀਆ ’ਤੇ ਲਾਈਵ ਹੋ ਕੇ ਕੁਝ ਵਿਅਕਤੀਆਂ ਤੇ ਕਾਬਜ਼ ਕਰਨ ਦੇ ਦੋਸ਼ ਲਾਉਦੇ ਹੋਏ ਕਿਹਾ ਕਿ ਉਹ ਸ਼ਹਿਰ ਦੇ ਹਿੱਤ ਦੀ ਲੜਾਈ ਲੜ ਰਹੇ ਹਨ। ਥਾਣਾ ਮੁਖੀ ਅਕਾਸ਼ਦੀਪ ਸ਼ਰਮਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਧਰਮਸ਼ਾਲਾ ਦੇ ਪ੍ਰਬੰਧ ਲੈ ਕੇ ਕੋਈ ਤਕਰਾਰ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲਿਖੇ ਜਾ ਰਹੇ ਹਨ।