ਸੂਬੇ ਅੰਦਰ ਚੱਲ ਰਹੀ ਗੈਂਗਸਟਰਾਂ ਦੀ ਸਰਕਾਰ : ਅਸ਼ਵਨੀ ਸ਼ਰਮਾ
ਸੂਬੇ ਪੰਜਾਬ ਅੰਦਰ ਚੱਲ ਰਹੀ ਹੈ ਗੈਂਗਸਟਰਾਂ ਦੀ ਸਰਕਾਰ- ਅਸ਼ਵਨੀ ਸ਼ਰਮਾ
Publish Date: Tue, 24 Feb 2026 04:21 PM (IST)
Updated Date: Tue, 24 Feb 2026 04:25 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸੂਬੇ ਪੰਜਾਬ ਦੇ ਅੰਦਰ ਗੈਂਗਸਟਰਾਂ ਦੀ ਸਰਕਾਰ ਚੱਲ ਰਹੀ ਹੈ ਤੇ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਸੂਬੇ ਦੇ ਅੰਦਰ ਨਹੀਂ ਹੈ, ਵੱਡੀ ਗਿਣਤੀ ਵਿਚ ਲੋਕ ਭਾਜਪਾ ਜੁਆਇਨ ਕਰ ਰਹੇ ਨੇ ਅਤੇ ਪੰਜਾਬ ਦੇ ਲੋਕਾਂ ਨੂੰ ਸਿਰਫ ਇੱਕੋ ਆਸ ਹੈ ਕਿ ਜੇਕਰ ਪੰਜਾਬ ਦਾ ਕੋਈ ਭਲਾ ਕਰ ਸਕਦਾ ਵਿਕਾਸ ਕਰ ਸਕਦਾ ਅਤੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰ ਸਕਦਾ ਤਾਂ ਉਹ ਕੇਵਲ ਬੀਜੇਪੀ ਹੈ। ਇਹ ਵਿਚਾਰ ਨਾਭਾ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਭਾਜਪਾ ਦੇ ਵਪਾਰ ਮੰਡਲ ਵਿਚ ਮੀਤ ਪ੍ਰਧਾਨ ਦੇ ਅਹੁਦੇ ਤੇ ਸੇਵਾ ਨਿਭਾ ਰਹੇ ਰਾਜੇਸ਼ ਕੁਮਾਰ ਬੱਬੂ ਬਾਂਸਲ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਪ੍ਰਗਟਾਏ। ਭਾਜਪਾ ਪੰਜਾਬ ਦੇ ਪਿੰਡ ਪਿੰਡ ਘਰ ਘਰ ਵਿਚ ਪਹੁੰਚ ਚੁੱਕੀ ਹੈ, ਮੌਜੂਦਾ ਸਰਕਾਰ ਪਰਹਾਰ ਦੇ ਨਾਂ ’ਤੇ ਮੁਹਿੰਮ ਚਲਾਉਂਦੀਆਂ ਅਗਲੇ ਹੀ ਦਿਨ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਬਜਟ ਸੈਸ਼ਨ ਤੋਂ ਪਹਿਲਾਂ 48,48 ਹਜ਼ਾਰ ਪੰਜਾਬ ਦੀਆਂ ਔਰਤਾਂ ਨੂੰ ਦਿੱਤਾ ਜਾਵੇ। ਸੁਖਬੀਰ ਬਾਦਲ ਵੱਲੋਂ ਆਪਣਾ ਡਿਪਟੀ ਮੁੱਖ ਮੰਤਰੀ ਐਲਾਨਣ ’ਤੇ ਬੋਲਦਿਆਂ ਉਨ੍ਹਾਂ ਸੁਖਬੀਰ ਸਿੰਘ ਬਾਦਲ ’ਤੇ ਤੰਜ ਕਸਦਿਆਂ ਕਿਹਾ ਕਿ ਅਕਾਲੀ ਦਲ ਸੁਖਬੀਰ ਬਾਦਲ ਦੇ ਪਰਿਵਾਰ ਦੀ ਪਾਰਟੀ ਹੈ ਉਹ ਕਿਸੇ ਨੂੰ ਵੀ ਕੁਝ ਵੀ ਐਲਾਨ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ 117 ਸੀਟਾਂ ਤੇ ਭਾਜਪਾ ਇਕੱਲਿਆਂ ਇਲੈਕਸ਼ਨ ਲੜੇਗੀ। ਉਨ੍ਹਾਂ ਸਮੂਹ ਵਰਕਰਾਂ ਤੇ ਆਗੂਆਂ ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ ਦੀ ਤਿਆਰੀ ਖਿੱਚ ਕੇ ਕਰਨ ਲਈ ਕਿਹਾ ਤੇ ਕਿਹਾ ਕਿ ਜਲਦ ਹੀ ਇਕ ਦੋ ਦਿਨਾਂ ਵਿਚ ਮੋਗਾ ਦੀ ਰੈਲੀ ਦੀ ਤਾਰੀਖ ਐਲਾਨ ਦਿੱਤੀ ਜਾਵੇਗੀ। ਇਸ ਮੌਕੇ ਬਰਿੰਦਰ ਬਿੱਟੂ ਹਲਕਾ ਇੰਚਾਰਜ, ਪਰਮਿੰਦਰ ਗੁਪਤਾ ਮੰਡਲ ਪ੍ਰਧਾਨ, ਸੰਤੋਸ਼ ਬੰਸਲ ਵਿਜੇ ਬਾਸਲ ਬਿੱਟੂ, ਰਾਮ ਕ੍ਰਿਸ਼ਨ ਭੱਲਾ ਬੁਧਰਾਮ ਬਰਸਟ ਅਮਿਤ ਖੰਨਾ, ਸੁਖਮੀਤ ਸਿੰਘ, ਗੁਰਪ੍ਰੀਤ ਸਿੰਘ ਸ਼ਾਹਪੁਰ ,ਰੀਨਾ ਬਾਂਸਲ, ਵਿਨੋਦ ਕਾਲੜਾ, ਸਨੀ ਸਿੰਗਲਾ, ਡਾ. ਮੁਲਕ ਰਾਜ ਆਦਿ ਹਾਜ਼ਰ ਸਨ।