ਅਸ਼ੋਕ ਗਰਗ ਪ੍ਰੈਸ ਕਲੱਬ ਦੇ ਪ੍ਰਧਾਨ ਬਣੇ
ਅਸ਼ੋਕ ਗਰਗ ਪ੍ਰੈਸ ਕਲੱਬ ਦੇ ਪ੍ਰਧਾਨ ਬਣੇ
Publish Date: Sat, 17 Jan 2026 03:45 PM (IST)
Updated Date: Sun, 18 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਪੱਤਰਕਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮੱਦੇ ਨਜ਼ਰ ਲਹਿਰਾਗਾਗਾ ਵਿਖੇ ਲਹਿਰਾ ਪ੍ਰੈਸ ਕਲੱਬ ਲਹਿਰਾਗਾਗਾ ਦਾ ਗਠਨ ਕੀਤਾ ਗਿਆ। ਇਸ ਸਬੰਧੀ ਸਥਾਨਕ ਜੀਪੀਐਫ ਕੰਪਲੈਕਸ ਵਿੱਚ ਹੋਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਕਈ ਮਤੇ ਵੀ ਪਾਸ ਕੀਤੇ ਗਏ। ਇਸ ਉਪਰੰਤ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਅਸ਼ੋਕ ਗਰਗ ਕਲੱਬ ਦੇ ਪ੍ਰਧਾਨ, ਸ਼ੰਭੂ ਗੋਇਲ ਚੇਅਰਮੈਨ ਚੁਣੇ ਗਏ। ਜਦੋਂ ਕਿ, ਪ੍ਰਵੀਨ ਖੋਖਰ ਸਰਪ੍ਰਸਤ, ਜਤਿੰਦਰ ਜਲੂਰ ਸੀਨੀਅਰ ਮੀਤ ਪ੍ਰਧਾਨ, ਨਰੇਸ਼ ਗਰਗ ਮੁੱਖ ਸਲਾਹਕਾਰ, ਵਿਜੇ ਗੋਇਲ ਖਜਾਨਚੀ, ਰਮੇਸ਼ਵਰ ਸ਼ਰਮਾਂ ਜਰਨਲ ਸਕੱਤਰ, ਭੀਮ ਸੈਨ ਪ੍ਰੈਸ ਸਕੱਤਰ ਚੁਣੇ ਗਏ। ਜਦੋਂ ਕਿ ਸੁਭਾਸ਼ ਜਿੰਦਲ, ਗੁਰਦੀਪ ਸਿੰਘ ਕੋਟੜਾ, ਮਦਨ ਸ਼ਰਮਾ,ਰਮਨ ਬਾਂਸਲ,ਪਵਨ ਸ਼ਰਮਾਂ, ਖੁਸ਼ਵਿੰਦਰ ਸ਼ਰਮਾਂ ਬਤੌਰ ਮੈਂਬਰ ਚੁਣੇ ਗਏ।