ਅਸ਼ੀਰਵਾਦ ਸਕੂਲ ਝਾੜੋਂ ਦੇ ਨਤੀਜੇ ਰਹੇ ਸ਼ਾਨਦਾਰ
ਅਸ਼ੀਰਵਾਦ ਸਕੂਲ ਝਾੜੋਂ ਦੇ ਨਤੀਜੇ ਰਹੇ ਸ਼ਾਨਦਾਰ
Publish Date: Mon, 30 Mar 2026 04:18 PM (IST)
Updated Date: Tue, 31 Mar 2026 04:01 AM (IST)

ਨੌਕਰੀ ਪ੍ਰਾਪਤ ਕਰ ਚੁੱਕੇ ਸਕੂਲ ਦੇ ਪੁਰਾਣੇ ਵਿਦਿਆਰਥੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਅਸ਼ੀਰਵਾਦ ਡੇਅ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਸਕੂਲ ਦੇ ਪ੍ਰਿੰਸੀਪਲ ਜਗਸੀਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੇ ਸੈਸ਼ਨ 2025-26 ਦੌਰਾਨ ਬਹੁਤ ਚੰਗੇ ਅੰਕ ਪ੍ਰਾਪਤ ਕੀਤੇ ਹਨ । ਉਹਨਾਂ ਕਿਹਾ ਕਿ ਉਸ ਨੂੰ ਸਭ ਤੋਂ ਵੱਧ ਖੁਸ਼ੀ ਅੱਜ ਹੋਈ ਹੈ ਜਦੋਂ ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਵੱਖ-ਵੱਖ ਸਰਕਾਰੀ ਨੌਕਰੀਆਂ ਤੇ ਲੱਗ ਚੁੱਕੇ ਹਨ ਜਿਹਨਾਂ ਵਿੱਚੋਂ ਮਨਪ੍ਰੀਤ ਕੌਰ ਨੇ ਬਿਜਲੀ ਵਿਭਾਗ ਵਿੱਚ ਰਣਜੀਤ ਸਿੰਘ,ਸਵਰਨ ਕੌਰ ਅਤੇ ਇੰਦਰਜੀਤ ਸਿੰਘ ਇਹ ਤਿੰਨੇ ਵਿਦਿਆਰਥੀ ਸਰਕਾਰੀ ਅਧਿਆਪਕ ਲੱਗ ਚੁੱਕੇ ਹਨ। ਪ੍ਰਭਜੋਤ ਸਿੰਘ,ਹਰਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਤਿੰਨੇ ਵਿਦਿਆਰਥੀ ਅਗਨੀ ਵੀਰ ਭਰਤੀ ਹੋ ਚੁੱਕੇ ਹਨ। ਉਕਤ ਸਾਰੇ ਵਿਦਿਆਰਥੀਆਂ ਨੂੰ ਸੈਸ਼ਨ 2025-26 ਦੇ ਨਤੀਜੇ ਦਾ ਮੁੱਖ ਮਹਿਮਾਨ ਰੱਖਿਆ। ਵਿਦਿਆਰਥਣ ਮਨਪ੍ਰੀਤ ਕੌਰ, ਸਵਰਨ ਕੌਰ,ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਆਪੋ ਆਪਣੇ ਵਿਚਾਰ ਬੱਚਿਆਂ ਦੇ ਮਾਤਾ ਪਿਤਾ ਨਾਲ ਸਾਂਝੇ ਕਰੇ ਅਤੇ ਸਕੂਲ ਦੀ ਪੜ੍ਹਾਈ ਦੀ ਪ੍ਰਸੰਸਾ ਕੀਤੀ ਸਕੂਲ ਦੀ ਮੈਨੇਜਿੰਗ ਕਮੇਟੀ ਅਤੇ ਸਰਪੰਚ ਰਜਿੰਦਰ ਕੁਮਾਰ ਵੱਲੋਂ ਇਹਨਾਂ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ। ਪ੍ਰਿਥੀਪਾਲ ਸਿੰਘ,ਹਰਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।ਪ੍ਰਿੰਸੀਪਲ ਜਗਸੀਰ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਅਤੇ ਭਵਿੱਖ ਦੀ ਯੋਜਨਾ ਬਾਰੇ ਆਪਣੇ ਵਿਚਾਰ ਮਾਤਾ ਪਿਤਾ ਨਾਲ ਸਾਂਝੇ ਕੀਤੇ ਅਤੇ ਅਤੇ ਨਾਲ ਹੀ ਸੈਸ਼ਨ ਦੌਰਾਨ ਬਹੁਤ ਸਾਰੀਆਂ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੀ ਵਿਦਿਆਰਥਣ ਗੁਰਸ਼ਾਨ ਕੌਰ ਨੂੰ ਸੈਸ਼ਨ ਦੀ ਸਭ ਤੋਂ ਬੈਸਟ ਵਿਦਿਆਰਥਣ ਐਲਾਨਿਆ। ਸਟੇਜ ਦਾ ਸੰਚਾਲਨ ਜਸਪ੍ਰੀਤ ਕੌਰ ਅਤੇ ਕੁਮਾਰੀ ਪਿੰਦਰਜੀਤ ਸਿੰਘ ਨੇ ਕੀਤਾ ਨਤੀਜੇ ਦਾ ਐਲਾਨ ਜਸਪ੍ਰੀਤ ਕੌਰ ਲੌਂਗੋਵਾਲ, ਬਨੀਤਾ ਰਾਣੀ ਅਤੇ ਰਾਜਵੀਰ ਕੌਰ ਨੇ ਕੀਤਾ।ਸਕੂਲ ਦੀ ਡੈਕੋਰੇਸ਼ਨ ਦਾ ਕੰਮ ਚਰਨਜੀਤ ਕੌਰ, ਸਵਰਨਜੀਤ ਕੌਰ, ਜਸਪ੍ਰੀਤ ਕੌਰ, ਪਿੰਦਰਜੀਤ ਸਿੰਘ ਨੇ ਕੀਤਾ। ਇਸ ਮੌਕੇ ਉਪ ਪ੍ਰਿੰਸੀਪਲ ਗੁਰਮੀਤ ਕੌਰ, ਕੁਲਦੀਪ ਕੌਰ, ਘਮੰਡਾ ਸਿੰਘ ਹਾਜ਼ਰ ਸੀ।