ਆਸ਼ਾ ਵਰਕਰ ਤੇ ਫੈਸਿਲੀਟੇਟਰਾਂ ਨੇ ਕੀਤਾ ਰੋਸ਼ ਮੁਜ਼ਾਹਰਾ
ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਨੇ ਕੀਤਾ ਰੋਸ਼ ਮੁਜਾਹਰਾ
Publish Date: Fri, 06 Mar 2026 06:17 PM (IST)
Updated Date: Fri, 06 Mar 2026 06:21 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਜ਼ਿਲ੍ਹਾ ਪਟਿਆਲਾ ਦੀਆਂ ਆਸ਼ਾ ਵਰਕਰ ਤੇ ਫੈਸਿਲੀਟੇਟਰਾਂ ਦਾ ਧਰਨਾ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਰੋਡਗੜ੍ਹ ਦੀ ਅਗਵਾਈ ਵਿੱਚ ਮਾਤਾ ਕੁਸੱਲਿਆ ਹਸਪਤਾਲ ਵਿਖੇ ਲਗਾਇਆ ਗਿਆ, ਜਿਸ ’ਚ ਕਿਰਨਦੀਪ ਕੌਰ ਪੰਜੋਲਾ ਪੰਜਾਬ ਪ੍ਰਧਾਨ ਅਤੇ ਜਸਵੀਰ ਕੌਰ ਭਾਦਸੋ ਸਟੇਟ ਲੀਡਰ ਵੱਲੋਂ ਵਿਸ਼ੇਸ਼ ਤੌਰ ’ਤੇ ਸਿਕਰਤ ਕੀਤੀ ਗਈ। ਸਮੂਹ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਭਾਰੀ ਰੋਸ ਪਾਇਆ ਗਿਆ ਤੇ ਧਰਨਾ ਦੇਣ ਉਪਰੰਤ ਆਸ਼ਾ ਵਰਕਰਾਂ ਵੱਲੋਂ ਮਾਤਾ ਕੌਸ਼ਲਿਆ ਹਸਪਤਾਲ ਤੋਂ ਲੈ ਕੇ ਖੰਡਾ ਚੌਕ ਤੱਕ ਰੋਸ ਮੁਜ਼ਾਹਰਾ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਰਨਦੀਪ ਕੌਰ ਪੰਜੋਲਾ, ਜਸਵੀਰ ਕੌਰ ਭਾਦਸੋ ਤੇ ਕਮਲਜੀਤ ਕੌਰ ਰੋਡਗੜ੍ਹ ਨੇ ਆਖਿਆ ਕਿ ਪੰਜਾਬ ਸਰਕਾਰ ਅੱਠ ਮਾਰਚ ਨੂੰ ਵੂਮੈਨ ਡੇਅ ਮੌਕੇ ’ਤੇ ਬਜਟ ਪੇਸ਼ ਕਰਨ ਜਾ ਰਹੀ ਹੈ ਤੇ ਬਜਟ ਵਿੱਚ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦਾ ਬਜਟ ਜ਼ਰੂਰ ਰੱਖਿਆ ਜਾਵੇ। ਆਗੂਆਂ ਨੇ ਆਖਿਆ ਕਿ ਬੀਤੇ ਦਿਨੀ ਸੈਂਟਰ ਸਰਕਾਰ ਵੱਲੋਂ ਪੇਸ ਕੀਤੇ ਬਜਟ ਵਿਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦਾ ਬਜਟ ਨਹੀਂ ਰੱਖਿਆ ਗਿਆ ਜਿਸ ਦੇ ਰੋਸ਼ ਵਜੋਂ ਅੱਜ ਬਜਟ ਦੀ ਕਾਪੀ ਸਾੜੀ ਗਈ। ਉਨ੍ਹਾਂ ਆਖਿਆ ਕਿ ਸਾਡੀਆਂ ਮੰਗਾਂ ਜਿਵੇ ਘੱਟੋ ਘੱਟ 24 ਹਜਾਰ ਤਨਖਾਹ ਕੀਤੀ ਜਾਵੇ, 2500 ਰੁਪਏ ਮਾਣ ਭੱਤਾ,ਇੰਕਰੀਮੈਂਟ ਡਬਲ ਕੀਤਾ ਜਾਵੇ, ਆਸ਼ਾ ਵਰਕਰਾਂ ਦੇ ਕੱਟੇ ਭੱਤੇ ਬਹਾਲ ਕੀਤੇ ਜਾਣ, ਫੈਸਲੀਟੇਟਰਾਂ ਦੇ ਪਰ ਟੂਰ 500 ਰੁਪਏ ਕੀਤਾ ਜਾਵੇ, ਸੇਵਾ ਮੁਕਤ ਹੋਈਆਂ ਵਰਕਰਾਂ ਨੂੰ 5 ਲੱਖ ਰੁਪਆ ਰਿਲੀਫ ਫੰਡ ਅਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਸਿਹਤ ਮੰਤਰੀ ਦੇ ਦਫਤਰ ਵਿੱਚੋਂ ਮੰਗ ਪੱਤਰ ਲੈਣ ਲਈ ਵਫਦ ਪਹੁੰਚਿਆ ਤੇ ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਆਸ਼ਾ ਵਰਕਰਾਂ ਦੀਆ ਮੰਗਾਂ ਨੂੰ ਜਲਦੀ ਨਿਪਟਾਇਆ ਜਾਵੇਗਾ। ਇਸ ਮੌਕੇ ਵੱਖ ਵੱਖ ਬਲਾਕਾਂ ਦੀਆਂ ਪ੍ਰਧਾਨਾਂ ਨੀਲਮ ਸ਼ਰਮਾ ਦੁਧਣ, ਸੰਤੋਸ਼ ਰਾਣੀ ਪਟਿਆਲਾ, ਮਨਦੀਪ ਕੌਰ ਹਰਪਾਲਪੁਰ, ਕੁਲਵੰਤ ਕੌਰ ਸਤਰਾਣਾ, ਨਰਿੰਦਰ ਕੌਰ ਭੱਦਕ ਕਾਲੋ ਮਾਜਰਾ, ਮਨਪ੍ਰੀਤ ਕੌਰ ਤੇ ਰਾਜ ਰਾਣੀ ,ਕੋਲੀ ਜਸਪਾਲ ਕੌਰ ਭਾਦਸੋ, ਕੁਲਵੀਰ ਕੌਰ ਰਾਜਪੁਰਾ ਆਪਣੇ ਜਥਿਆਂ ਸਮੇਤ ਹਾਜ਼ਰ ਹੋਈਆਂ ਤੇ ਪਰਵਿੰਦਰ ਕੌਰ ਪਟਿਆਲਾ, ਜਸਵਿੰਦਰ ਕੌਰ ਡਕੌਂਦਾ, ਰਿੰਪੀ, ਮਮਤਾ ਵਰਮਾ ਫੈਸਿਲੀਟੇਟਰ ਅਤੇ ਹੋਰ ਵੀ ਹਾਜ਼ਰ ਸਨ।