ਜੀਟੀਬੀ ਕਾਲਜ ’ਚ ਯੋਗ ਕੈਂਪ ਲਗਾਇਆ
ਜੀਟੀਬੀ ਕਾਲਜ ’ਚ ਯੋਗਾ ਕੈਂਪ ਦੌਰਾਨ ਕਰਵਾਏ ਆਸਨ
Publish Date: Tue, 24 Mar 2026 03:44 PM (IST)
Updated Date: Wed, 25 Mar 2026 03:59 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਗੁਰੂ ਤੇਗ ਬਹਾਦਰ ਕਾਲਜ ਫਾਰ ਵੁਮੈਨ ਲਹਿਲ ਖੁਰਦ ਵਿਖੇ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਾੰਈ ਹੇਠ ਇਕ ਰੋਜ਼ਾ ਯੋਗ ਕੈਂਪ ਲਗਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਡੀਪੀ ਕਿਰਨਪਾਲ ਕੌਰ ਧਾਲੀਵਾਲ ਨੇ ਵੱਖ-ਵੱਖ ਯੋਗ ਅਭਿਆਸ ਕਰਵਾਏ ਤੇ ਹਰ ਇਕ ਯੋਗ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਰਾਜੇਸ਼ ਕੁਮਾਰ ਅਤੇ ਵਾਈਸ ਚੇਅਰਮੈਨ ਵਿਜੇ ਕਾਂਸਲ ਨੇ ਕਿਹਾ, ਕਿ ਯੋਗ ਅਭਿਆਸ ਨਾਲ ਦਿਲ, ਫੇਫੜਿਆਂ, ਦਿਮਾਗ ਅਤੇ ਪਾਚਨ ਪ੍ਰਣਾਲੀ ਦੇ ਨਾਲ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਨਿਯਮਤ ਹੁੰਦੀਆਂ ਹਨ ਅਤੇ ਸਰੀਰ ਠੀਕ ਢੰਗ ਨਾਲ ਕੰਮ ਕਰਦਾ ਹੈ। ਇਸ ਮੌਕੇ ਤੇ ਸੈਕਟਰੀ ਪ੍ਰੇਮ ਕੁਮਾਰ ਅਤੇ ਪ੍ਰਿੰਸੀਪਲ ਰੀਤੂ ਗੋਇਲ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤਾਂ ਦਾ ਕਰਮ ਹੀ ਨਹੀਂ, ਸਗੋਂ ਇਹ ਮਾਨਸਿਕ ਕੰਟਰੋਲ ਅਤੇ ਪਰਮਾਤਮਾ ਦੇ ਚਿੰਤਨ ਦਾ ਕਰਮ ਵੀ ਹੈ। ਇਹ ਪਰਮਾਤਮਾ ਦੀ ਸਭ ਤੋਂ ਵੱਡੀ ਸ਼ਕਤੀ ਹੈ। ਇਸ ਮੌਕੇ ਮੋਨਿਕਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।