ਵਿਸ਼ਵ ਸ਼ਾਂਤੀ ਲਈ ਵੈਦਿਕ ਯੱਗ ਕਰਵਾਇਆ
ਵਿਸ਼ਵ ਸ਼ਾਂਤੀ ਲਈ ਵੈਦਿਕ ਹਵਨ ਯੱਗ ਕਰਵਾਇਆ ਗਿਆ
Publish Date: Mon, 06 Apr 2026 04:45 PM (IST)
Updated Date: Mon, 06 Apr 2026 04:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਸੱਦੇ ਤੇ, ਆਰੀਆ ਸਮਾਜ ਪਟਿਆਲਾ ਵਿਖੇ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਇੱਕ ਵਿਸ਼ੇਸ਼ ਵੈਦਿਕ ਹਵਨ ਯੱਗ ਕਰਵਾਇਆ ਗਿਆ। ਇਹ ਪਵਿੱਤਰ ਯੱਗ ਪੁਰੋਹਿਤ ਗਜੇਂਦਰ ਸ਼ਾਸਤਰੀ ਦੀ ਦੇਖ-ਰੇਖ ਹੇਠ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਪ੍ਰਚਾਰ ਮੰਤਰੀ ਬਿਜੇਂਦਰ ਸ਼ਾਸਤਰੀ ਵੱਲੋਂ ਬਾਖ਼ੂਬੀ ਕੀਤਾ ਗਿਆ। ਉਨ੍ਹਾਂ ਨੇ ਸਮੂਹ ਸੰਗਤ ਨੂੰ ਵੇਦਾਂ ਦੁਆਰਾ ਦੱਸੇ ਗਏ ਮਾਰਗ ਤੇ ਚੱਲਣ ਅਤੇ ਸ਼ਾਂਤੀਪੂਰਨ ਜੀਵਨ ਜਿਉਣ ਦਾ ਸੰਦੇਸ਼ ਦਿੱਤਾ। ਸੁਮਨ ਅਤੇ ਵੇਦਿਕਾ ਨੇ ਆਪਣੇ ਮਧੁਰ ਭਜਨਾਂ ਰਾਹੀਂ ਵਾਤਾਵਰਣ ਨੂੰ ਭਗਤੀਮਈ ਬਣਾ ਦਿੱਤਾ। ਪ੍ਰਧਾਨ ਵੀਰੇਂਦਰ ਸਿੰਗਲਾ ਨੇ ਸਭ ਸੰਗਤਾ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਵਰਿੰਦਰ ਸਿੰਗਲਾ, ਸੰਗੀਤਾ ਸਿੰਗਲਾ, ਰਾਜਕੁਮਾਰ ਸਿੰਗਲਾ, ਪ੍ਰੇਮਲਤਾ ਸਿੰਗਲਾ, ਪ੍ਰਵੀਨ ਚੌਧਰੀ, ਸ਼ੀਤਲ ਚੌਧਰੀ ਸਮੇਤ, ਡਾ. ਓਮ ਦੇਵ ਆਰੀਆ, ਹਰਸ਼ ਵਧਵਾ, ਸੁਮਨ ਲਤਾ, ਨਰਿੰਦਰ ਕਪੂਰ, ਹਿਤੈਸ਼ੀ ਸੇਠ ਅਤੇ ਮਦਨ ਲਾਲ ਵਸ਼ਿਸ਼ਟ ਨੇ ਹਵਨ ’ਚ ਆਹੂਤੀਆਂ ਪਾਈਆਂ।