ਅਪੋਲੋ ਪਬਲਿਕ ਸਕੂਲ ਦੇਵੀਗਡ਼੍ਹ ਵੱਲੋਂ ਹੋਲੀ ਦਾ ਤਿਉਹਾਰ ਮਨਾਇਆ
ਅਪੋਲੋ ਪਬਲਿਕ ਸਕੂਲ ਦੇਵੀਗਡ਼੍ਹ ਵੱਲੋਂ ਹੋਲੀ ਦਾ ਤਿਉਹਾਰ ਮਨਾਇਆ
Publish Date: Thu, 05 Mar 2026 04:23 PM (IST)
Updated Date: Thu, 05 Mar 2026 04:26 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ: ਅਪੋਲੋ ਪਬਲਿਕ ਸਕੂਲ ਦੇਵੀਗਡ਼੍ਹ ਵਿਖੇ ਰੰਗਾਂ ਦਾ ਤਿਉਹਾਰ ਹੋਲੀ ਬਡ਼ੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਤਿਉਹਾਰ ਦੀ ਖੁਸ਼ੀ ਮਨਾਈ। ਇਸ ਮੌਕੇ ’ਤੇ ਵਿਦਿਆਰਥੀਆਂ ਵੱਲੋਂ ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਸੁੰਦਰ ਭਾਸ਼ਣ ਪੇਸ਼ ਕੀਤੇ ਗਏ। ਉਨ੍ਹਾਂ ਨੇ ਹੋਲੀ ਦੇ ਇਤਿਹਾਸ, ਮਹੱਤਵ ਅਤੇ ਭਾਈਚਾਰੇ ਦੇ ਸਨੇਹੇ ਬਾਰੇ ਜਾਣਕਾਰੀ ਦਿੱਤੀ। ਕਿੰਡਰਗਾਰਟਨ ਜਮਾਤਾਂ ਵਿਚ ਆਰਟ ਅਤੇ ਕ੍ਰਾਫਟ ਦੀਆਂ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਰੰਗਾਂ ਨਾਲ ਸੁੰਦਰ ਚਿੱਤਰ ਬਣਾਏ ਅਤੇ ਹੋਲੀ ਨਾਲ ਸੰਬੰਧਿਤ ਕਲਾ-ਕ੍ਰਿਤੀਆਂ ਤਿਆਰ ਕੀਤੀਆਂ। ਸਕੂਲ ਦੀ ਪ੍ਰਿੰਸੀਪਲ ਨੀਲਿਮਾ ਦੀਕਸ਼ਿਤ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲੀ ਸਿਰਫ ਰੰਗਾਂ ਦਾ ਤਿਉਹਾਰ ਹੀ ਨਹੀਂ, ਸਗੋਂ ਪਿਆਰ, ਏਕਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਭ ਨੂੰ ਸੁਰੱਖਿਅਤ ਹੋਲੀ ਮਨਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਸਾਇਣਿਕ ਰੰਗਾਂ ਦੀ ਬਜਾਏ ਔਰਗੈਨਿਕ ਰੰਗ ਵਰਤੇ ਜਾਣ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣਾ ਚਾਹੀਦਾ ਹੈ।