ਸੁਨਾਮ ਕਾਲਜ ’ਚ ਸਾਲਾਨਾ ਖੇਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ
ਸੁਨਾਮ ਕਾਲਜ ’ਚ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੌਕਤ ਨਾਲ ਸੰਪੰਨ
Publish Date: Thu, 12 Mar 2026 04:13 PM (IST)
Updated Date: Fri, 13 Mar 2026 04:01 AM (IST)

ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ : ਰੇਖੀ ਗੁਰਹਰਮਨਦੀਪ ਸਿੰਘ ਤੇ ਮਨਪ੍ਰੀਤ ਕੌਰ ਸਰਵੋਤਮ ਖਿਡਾਰੀ ਐਲਾਨੇ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਹੇਠ 46ਵਾਂ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ, ਮੁੱਖ ਮਹਿਮਾਨ ਵਜੋਂ ਡਾ. ਸ਼ਵਿੰਦਰ ਸਿੰਘ ਰੇਖੀ (ਪ੍ਰਿੰਸੀਪਲ ਸਰਕਾਰੀ ਕਾਲਜ ਲੜਕੀਆਂ,ਪਟਿਆਲਾ)ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਿੱਚ ਪਰਮਿੰਦਰ ਸਿੰਘ ਸਾਬਕਾ (ਡਿਪਟੀ ਡੀਪੀਆਈ) ਅਤੇ ਇਲਾਕੇ ਦੀਆਂ ਕਈ ਹੋਰਨਾਂ ਹਸਤੀਆਂ ਨੇ ਵੀ ਸ਼ਮੂਲੀਅਤ ਕੀਤੀ । ਖੇਡ ਸਮਾਗਮ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਇਆ ਗਿਆ ਅਤੇ ਮਾਰਚ ਪਾਸਟ ਦੀ ਸਲਾਮੀ ਲਈ ਗਈ। ਇਸ ਤੋਂ ਬਾਅਦ ਕਾਲਜ ਦੇ ਖਿਡਾਰੀਆਂ ਵੱਲੋਂ ਮਸ਼ਾਲ ਦੀ ਰਸਮ ਅਦਾ ਕੀਤੀ ਗਈ, ਜਿਸ ਨੇ ਖੇਡਾਂ ਦੀ ਜੋਤ ਨੂੰ ਖਿਡਾਰੀਆਂ ਅੰਦਰ ਜਗਾਉਂਦੇ ਹੋਏ ਉਤਸ਼ਾਹ ਦਾ ਮਾਹੌਲ ਬਣਾਇਆ। ਡਾ. ਸ਼ਵਿੰਦਰ ਸਿੰਘ ਰੇਖੀ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ। ਖੇਡਾਂ ਨਾਲ ਮਨੁੱਖ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿੰਦਾ ਹੈ। ਇਸ ਖੇਡ ਸਮਾਰੋਹ ਵਿੱਚ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, ਰਿਲੇਅ ਰੇਸ, ਲੰਮੀ ਛਾਲ, ਸ਼ਾਟ-ਪੁਟ ਅਤੇ ਰੱਸਾਕਸ਼ੀ ਸਮੇਤ ਕਈ ਖੇਡ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ।ਕਾਲਜ ਦੀ ਜਿਮਨਾਸਟਿਕ ਟੀਮ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਬੇਮਿਸਾਲ ਜੋਸ਼, ਦ੍ਰਿੜਤਾ ਅਤੇ ਸੱਚੀ ਖੇਡ ਭਾਵਨਾ ਨਾਲ ਭਾਗ ਲਿਆ।ਅਲੱਗ-ਅਲੱਗ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਵਿਚੋਂ ‘ਸਰਵੋਤਮ ਖਿਡਾਰੀ’ ਦੀ ਚੋਣ ਕੀਤੀ ਗਈ,ਲੜਕਿਆਂ ਵਿੱਚੋਂ ਗੁਰਹਰਮਨਦੀਪ ਸਿੰਘ ਅਤੇ ਲੜਕੀਆਂ ਵਿੱਚੋਂ ਮਨਪ੍ਰੀਤ ਕੌਰ ਨੂੰ ‘ਸਰਵੋਤਮ ਖਿਡਾਰੀ’ ਐਲਾਨਿਆ ਗਿਆ। ਜੇਤੂ ਖਿਡਾਰੀਆਂ ਨੂੰ ਮਹਿਮਾਨਾਂ ਵੱਲੋਂ ਇਨਾਮ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਪ੍ਰੋ. ਸ਼ਾਮ ਸੁੰਦਰ ਸ਼ਰਮਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਵਾਈਸ ਪ੍ਰਿੰਸੀਪਲ ਡਾ. ਅਚਲਾ ਸਿੰਗਲਾ , ਡਾ. ਰਮਨਦੀਪ ਕੌਰ, ਡਾ. ਮਨਪ੍ਰੀਤ ਕੌਰ ਹਾਂਡਾ, ਡਾ. ਮੁਨੀਤਾ ਜੋਸ਼ੀ, ਪ੍ਰੋਫੈਸਰ ਚਮਕੌਰ ਸਿੰਘ, ਵੀਪੀ ਗੁਪਤਾ ਪ੍ਰਿੰਸੀਪਲ ਡੀਏਵੀ ਸਕੂਲ, ਪ੍ਰੋ. ਦਰਸ਼ਨ ਕੁਮਾਰ, ਪ੍ਰੋ. ਦਲਜੀਤ ਸਿੰਘ ਹਾਜ਼ਰ ਸਨ।