ਕਰਨਲ ਸਕੂਲ ਚੂੜਲ ਕਲਾਂ ’ਚ ਕਰਵਾਇਆ ਸਲਾਨਾ ਸਮਾਗਮ
ਕਰਨਲ ਸਕੂਲ ਚੂੜਲ ਕਲਾਂ ’ਚ ਕਰਵਾਇਆ ਸਲਾਨਾ ਸਮਾਗਮ
Publish Date: Tue, 31 Mar 2026 05:35 PM (IST)
Updated Date: Wed, 01 Apr 2026 04:05 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਕਰਨਲ ਪਬਲਿਕ ਸਕੂਲ ਚੂੜਲ ਕਲਾਂ ਵੱਲੋਂ ਵਿਦਿਅਕ ਸ਼ੈਸਨ ਦੀ ਸੁਰੂਆਤ ਸਮੇਂ ਪੀਟੀਐਮ ਅਤੇ ਸਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਰੌਣਕਾਂ ਲਾਈਆਂ। ਜਿਸ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਤਰਸੇਮ ਸ਼ਰਮਾਂ ਦੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰ. ਤਰਸੇਮ ਸ਼ਰਮਾ ਨੇ ਦੱਸਿਆ ਕਿ 2025-26 ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਇਸ ਮੌਕੇ ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ ਅਤੇ ਪੜ੍ਹਾਈ ਦੇ ਨਤੀਜਿਆਂ ਨੂੰ ਸਾਂਝਾ ਕੀਤਾ ਗਿਆ ਅਤੇ ਮਿਹਨਤੀ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਇਸ ਪ੍ਰਿੰਸੀਪਲ ਕ੍ਰਿਸਨ ਕੁਮਾਰ ਨੇ ਦੱਸਿਆ ਕਿ ਇਸ ਸਾਲ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰੋਗਰਾਮ ਦੀ ਸੁਰੂਆਤ ਬਾਲਵਾਟਿਕਾ ਰਿਜਲਟ ਸੇਰਮਨੀ ਨਾਲ ਨਰਸਰੀ ਤੋਂ ਯੂਕੇਜੀ ਜਮਾਤ ਦੇ ਬੱਚਿਆਂ ਨੂੰ ਡਿਗਰੀਆਂ ਅਤੇ ਇਨਾਮ ਵੰਡ ਕੇ ਸੁਰੂ ਕੀਤੀ ਗਈ। ਪਹਿਲੀ ਜਮਾਤ ਤੋੰ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕਰਕੇ ਚੰਗੀਆਂ ਪੁਜੀਸਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ ਰਿਟਾ ਕਰਨਲ ਓਪੀ ਰਾਠੀ, ਸੀਕੇ ਰਾਠੀ ਅਤੇ ਪ੍ਰਿੰਸੀਪਲ ਸੰਜੀਵ ਡੰਬਰਾਲ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹਾਜਰ ਸੰਸਥਾਂ ਦੇ ਐਮਡੀ ਨਰੇਸ਼ ਰਾਠੀ ਨੇ ਦੱਸਿਆ ਕਿ ਇਸ ਨਵੇਂ ਸ਼ੈਸ਼ਨ ਲਈ ਨਰਸਰੀ ਤੋਂ ਗਿਆਰਵੀਂ ਤੱਕ ਦਾਖਲੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾਂ ਵੱਲੋਂ ਵਾਜਿਬ ਫੀਸਾਂ ਨਾਲ ਬੱਚਿਆਂ ਨੂੰ ਉੱਚ ਪੱਧਰੀ ਸਹੁਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ । ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰ. ਤਰਸੇਮ ਸ਼ਰਮਾਂ ਅਤੇ ਵਾਇਸ ਪ੍ਰਿੰ. ਕ੍ਰਿਸਨ ਕੁਮਾਰ ਨੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।