ਨੈਸ਼ਨਲ ਕਾਲਜ ਭੀਖੀ ਵਿਖੇ ਸਲਾਨਾ ਐਥਲੈਟਿਕਸ ਮੀਟ ਕਰਵਾਈ
ਨੈਸ਼ਨਲ ਕਾਲਜ ਭੀਖੀ ਵਿਖੇ ਸਲਾਨਾ ਐਥਲੈਟਿਕਸ ਮੀਟ ਕਰਵਾਈ
Publish Date: Sat, 28 Feb 2026 05:43 PM (IST)
Updated Date: Sat, 28 Feb 2026 05:46 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ ਨੈਸ਼ਨਲ ਕਾਲਜ ਭੀਖੀ ਦੀ ਸਾਲਾਨਾ ਐਥਲੈਟਿਕਸ ਮੀਟ ਕਰਵਾਈ, ਜਿਸ ਦੀ ਸ਼ੁਰੂਆਤ ਕਾਲਜ ਦੇ ਸਰਪ੍ਰਸਤ ਬਾਬਾ ਪੂਰਨ ਨਾਥ ਹੀਰੋਂ ਕਲਾਂ ਵਾਲੇ, ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ, ਕਾਲਜ ਪ੍ਰਿੰਸੀਪਲ ਡਾ. ਐਮਕੇ ਮਿਸ਼ਰਾ, ਪ੍ਰੋਫੈਸਰ ਗੁਰਤੇਜ ਸਿੰਘ ਤੇਜੀ ਦੁਆਰਾ ਕਾਲਜ ਦਾ ਝੰਡਾ ਲਹਿਰਾ ਕੇ ਤੇ ਸਰਸਵਤੀ ਮਾਤਾ ਦੀ ਪੂਜਾ ਕਰਨ ਉਪਰੰਤ ਹੋਈ। ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕਰ ਕੇ ਆਏ ਮਹਿਮਾਨਾਂ ਨੂੰ ਸਲਾਮੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਦੇ 200 ਮੀਟਰ ਲੜਕਿਆਂ ਦੀ ਦੌੜ, 400 ਮੀਟਰ ਲੜਕੀਆਂ ਦੀ ਦੌੜ, ਉੱਚੀ ਛਾਲ (ਲੜਕੇ ਤੇ ਲੜਕੀਆਂ), ਥ੍ਰੀ ਲੈੱਗ ਰੇਸ (ਲੜਕੇ ਅਤੇ ਲੜਕੀਆਂ), ਲੰਬੀ ਛਾਲ ਲੜਕੀਆਂ, 800 ਮੀਟਰ ਦੌੜ ਲੜਕਿਆਂ ਦੀ, ਸ਼ਾਰਟਪੁੱਟ (ਲੜਕੇ ਤੇ ਲੜਕੀਆਂ), ਬੋਰੀ ਰੇਸ (ਲੜਕੀਆਂ), ਸਪੂਨ ਰੇਸ ਲੜਕੀਆਂ ਦੇ ਮੁਕਾਬਲੇ ਕਰਵਾਏ। ਵੱਖ-ਵੱਖ ਇਵੈਂਟਸ ਦੇ ਜੇਤੂ ਵਿਦਿਆਰਥੀਆਂ ਦਾ ਕਾਲਜ ਸਟਾਫ ਤੇ ਮੁੱਖ ਮਹਿਮਾਨ ਵੱਲੋਂ ਸਨਮਾਨ ਵੀ ਕੀਤਾ ਗਿਆ।