ਅਨੰਨਿਆ ਸ਼ਰਮਾ ਨੇ ਯੂਪੀਐੱਸਸੀ ਦੀ ਪ੍ਰੀਖਿਆ ’ਚ 13ਵਾਂ ਸਥਾਨ ਕੀਤਾ ਪ੍ਰਾਪਤ
ਅਨੰਨਿਆ ਸ਼ਰਮਾ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚ 13ਵਾਂ ਸਥਾਨ ਕੀਤਾ ਪ੍ਰਾਪਤ
Publish Date: Sat, 07 Mar 2026 07:29 PM (IST)
Updated Date: Sat, 07 Mar 2026 07:33 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਪੰਜਾਬ ਪਬਲਿਕ ਸਕੂਲ, ਨਾਭਾ ਅਤੇ ਇੰਦੌਰ ਦੇ ਡੇਲੀ ਕਾਲਜ ਦੀ ਸਾਬਕਾ ਵਿਦਿਆਰਥਣ ਅਨੰਨਿਆ ਸ਼ਰਮਾ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕਰ ਕੇ ਮੈਰਿਟ ਦੇ ਕ੍ਰਮ ਵਿੱਚ 13ਵਾਂ ਸਥਾਨ ਪ੍ਰਾਪਤ ਕੀਤਾ ਹੈ। ਅਨੰਨਿਆ ਸ਼ਰਮਾ ਡਾ. ਡੀਸੀ ਸ਼ਰਮਾ ਦੀ ਪੁੱਤਰੀ ਹੈ, ਜੋ ਕਿ ਪੰਜਾਬ ਪਬਲਿਕ ਸਕੂਲ ਨਾਭਾ ਦੇ ਮੌਜੂਦਾ ਹੈੱਡਮਾਸਟਰ ਹਨ। ਉਨ੍ਹਾਂ ਦੀ ਇਹ ਸ਼ਾਨਦਾਰ ਪ੍ਰਾਪਤੀ ਪੰਜਾਬ ਪਬਲਿਕ ਸਕੂਲ ਨਾਭਾ ਅਤੇ ਪੂਰੇ ਪੀਪੀਐੱਸ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਛੋਟੀ ਉਮਰ ਤੋਂ ਹੀ ਅੰਤਰਰਾਸ਼ਟਰੀ ਸਬੰਧਾਂ ਅਤੇ ਕੂਟਨੀਤੀ ਲਈ ਭਾਰਤੀ ਵਿਦੇਸ਼ ਸੇਵਾਵਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦੀ ਸੀ ਅਤੇ ਪੀਪੀਐੱਸ ਵਿੱਚ ਰਹਿਣ ਦੌਰਾਨ ਹੀ ਉਨ੍ਹਾਂ ਨੇ ਇਸ ਸੁਪਨੇ ਨੂੰ ਪਾਲਿਆ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਉਨ੍ਹਾਂ ਨੂੰ ਜੋ ਨੈਤਿਕ ਕਦਰਾਂ-ਕੀਮਤਾਂ ਦਾ ਗਿਆਨ ਮਿਲਿਆ। ਉਨ੍ਹਾਂ ਨੇ ਆਪਣੇ ਪਰਿਵਾਰ, ਪਿਤਾ ਡਾ. ਡੀਸੀ ਸ਼ਰਮਾ, ਮਾਤਾ ਡਾ. ਅਨੀਤਾ ਸ਼ਰਮਾ, ਭਰਾ ਹਰਸ਼ਿਲ ਸ਼ਰਮਾ, ਅਧਿਆਪਕਾਂ ਅਤੇ ਸਲਾਹਕਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਤੋਂ ਉਸ ਨੂੰ ਸਿੱਖਣ ਦਾ ਮੌਕਾ ਮਿਲਿਆ। ਉਸ ਦੀ ਸਫਲਤਾ ਦੀ ਪ੍ਰਸ਼ੰਸਾ ਕਰਦੇ ਹੋਏ ਮਾਣਮੱਤੇ ਪਿਤਾ ਅਤੇ ਹੈੱਡਮਾਸਟਰ ਡਾ. ਡੀਸੀ ਸ਼ਰਮਾ ਨੇ ਪੂਰੇ ਪੀਪੀਐੱਸ ਪਰਿਵਾਰ ਨੂੰ ਉਸ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ।