ਵਿਸ਼ਾਲ ਧਰਮ ਸੰਮੇਲਨ ਕਰਵਾਇਆ
ਵਿਸ਼ਾਲ ਧਰਮ ਸੰਮੇਲਨ ਦਾ ਕੀਤਾ ਗਿਆ ਆਯੋਜਨ
Publish Date: Mon, 09 Feb 2026 04:28 PM (IST)
Updated Date: Mon, 09 Feb 2026 04:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦੀ 350ਵੀਂ ਵਰ੍ਹੇਗੰਢ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਦੀ ਸ਼ਤਾਬਦੀ ਮਨਾਉਣ ਲਈ ਦੇਸ਼ ਭਰ ਵਿਚ ਕੀਤੇ ਜਾ ਰਹੇ ਧਰਮ ਸੰਮੇਲਨਾਂ ਦੀ ਲੜੀ ਦੇ ਹਿੱਸੇ ਵਜੋਂ, ਪ੍ਰਤਾਪ ਨਗਰ, ਪਟਿਆਲਾ ਦੇ ਸਾਰੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੁਆਰਾ ਇਕ ਵਿਸ਼ਾਲ ਧਰਮ ਸੰਮੇਲਨ ਕਰਵਾਇਆ ਗਿਆ। ਇਸ ਵਿਸ਼ਾਲ ਧਰਮ ਸੰਮੇਲਨ ਦੀ ਪ੍ਰਧਾਨਗੀ ਸ਼ਿਵ ਮੰਦਰ ਕਮੇਟੀ, ਪ੍ਰਤਾਪ ਨਗਰ ਦੇ ਪ੍ਰਧਾਨ ਗੋਬਿੰਦ ਰਾਮ ਸੇਠ ਨੇ ਕੀਤੀ। ਮੁੱਖ ਬੁਲਾਰੇ ਵਜੋਂ ਭਾਰਤੀ ਕਿਸਾਨ ਸੰਘ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਢਿੱਲੋਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਸ਼ਹੀਦੀ ਸਾਲ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੈਂਸਰ ਮਾਹਿਰ ਡਾ. ਵਿਨੋਦ ਡੰਗਵਾਲ ਨੇ ਬੱਚਿਆਂ ਵਿਚ ਚੰਗੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਆਪਣੇ ਸੰਬੋਧਨ ਦੌਰਾਨ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜ਼ਿਲ੍ਹਾ ਮੁਖੀ ਡਾ. ਰਾਜੇਂਦਰ ਕੁਮਾਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ 100 ਸਾਲਾਂ ਦੇ ਸਫ਼ਰ ਤੇ ਚਾਨਣਾ ਪਾਇਆ। ਪ੍ਰੋਗਰਾਮ ’ਚ ਆਰ ਐਸ ਐਸ ਦੇ ਵਿਭਾਗ ਪ੍ਰਚਾਰਕ ਸ਼ਿਆਮਵੀਰ ਜੀ, ਨਗਰ ਪ੍ਰਚਾਰਕ ਪੁਸ਼ਪਿੰਦਰ ਕੁਮਾਰ, ਨਗਰ ਕਾਰਜਵਾਹ ਸਤੀਸ਼, ਭਾਰਤੀ ਰੇਲਵੇ ਮੰਤਰਾਲੇ ਦੇ ਡਾਇਰੈਕਟਰ ਸਰਵਦਮਨ ਭਰਤ ਨੇ ਵੀ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਧਰਮ ਸੰਮੇਲਨ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸ਼੍ਰੀ ਖਾਟੂ ਸ਼ਿਆਮ ਦੀਵਾਨੇ ਸੰਮਤੀ ਕੇ ਪ੍ਰਧਾਨ ਪਵਨ ਅਰੋੜਾ, ਕਨਵੀਨਰ ਭੁਪਿੰਦਰ ਸਿੰਘ ਰਾਜੂ ਅਤੇ ਸ਼ਾਮ ਲਾਲ ਸਿੰਗਲਾ ਨੇ ਸੰਮੇਲਨ ਵਿਚ ਆਪਣਾ ਮਾਰਗਦਰਸ਼ਨ ਪ੍ਰਦਾਨ ਕਰਨ ਵਾਲੇ ਵਿਦਵਾਨ ਬੁਲਾਰਿਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਪਹੁੰਚੇ ਸਾਰੇ ਪਤਵੰਤਿਆਂ ਅਤੇ ਨਾਰੀ ਸ਼ਕਤੀ ਦਾ ਧੰਨਵਾਦ ਕੀਤਾ। ਸਮਾਗਮ ਨੂੰ ਸਫਲ ਬਣਾਉਣ ਵਿਚ ਧਰਮ ਸੰਮੇਲਨ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਅਨੁਰਾਗ ਅਤਰੀ, ਬਾਬਾ ਗੁਲਵੰਤ ਸਿੰਘ, ਬਾਬਾ ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਸੁਖਵੀਰ ਸੁੱਖੀ, ਕਮਲ ਕੌਸ਼ਿਸ਼, ਡਾ. ਸੁਭਾਸ਼ ਸ਼ਰਮਾ, ਰਾਜ ਕੁਮਾਰ ਗੋਇਲ ਅਤੇ ਰਵੀ ਗੋਇਲ, ਰਾਜੇਸ਼ ਸ਼ਰਮਾ, ਜੋਗਿੰਦਰ ਗੋਇਲ, ਰਿਸ਼ੀਪਾਲ ਸ਼ਰਮਾ, ਡਾ. ਸਵਿੰਦਰ ਗੋਇਲ, ਡਾ. ਸੁਭਾਸ਼ ਸ਼ਰਮਾ ਦੀ ਧਰਮ ਪਤਨੀ ਦੇ ਨਾਲ ਭੈਣ ਸੁਨੈਨਾ, ਭੈਣ ਮਾਲਤੀ ਸ਼ਰਮਾ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ।