ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਮੀਟਿੰਗ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਮੀਟਿੰਗ ਹੋਈ
Publish Date: Wed, 22 Apr 2026 04:45 PM (IST)
Updated Date: Thu, 23 Apr 2026 04:02 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਬਲਾਕ ਦੇ ਚੁਣੇ ਹੋਏ ਮੈਂਬਰਾਂ ਦੀ ਪਹਿਲੀ ਮੀਟਿੰਗ ਤੇ ਕੱਕੜਵਾਲ ਸਰਕਲ ਦੇ ਮੈਂਬਰਾਂ ਦੇ ਘਰ ਬਲਾਕ ਪ੍ਰਧਾਨ ਸਵਰਨਜੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਪੰਜਾ ਸਰਕਲਾਂ ਦੇ ਚੁਣੇ ਹੋਏ ਅਹੁਦੇਦਾਰ ਸ਼ਾਮਿਲ ਹੋਏ। ਬਲਾਕ ਸੈਕਟਰੀ ਰਾਜ ਕੌਰ ਭੁੱਲਰਹੇੜੀ, ਖਜਾਨਚੀ ਸੁਨੀਤਾ ਗੋਇਲ, ਤੇ ਚੇਅਰਪਰਸਨ ਸ਼ਕੁੰਤਲਾ ਧੂਰੀ ਨੇ ਕਿਹਾ ਕਿ ਜੋ ਵੀ ਮੁੱਦੇ ਹਨ ਉਹਨਾਂ ਨੂੰ ਹਰ ਹਾਲਤ ਵਿੱਚ ਜ਼ਿਲ੍ਹਾ ਪੱਧਰ ਤੇ ਰੱਖ ਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਐਫ ਆਰਐਸ ਤੇ ਮੋਬਾਇਲ ਸਬੰਧੀ ਜੋ ਵੀ ਮੁਸ਼ਕਿਲਾਂ ਵਰਕਰਾ ਨੂੰ ਆ ਰਹੀਆਂ ਹਨ ਤੇ ਉਸ ਨੂੰ ਹੱਲ ਕਰਾਉਣ ਲਈ 16 ਅਪ੍ਰੈਲ ਨੰ ਡੀਸੀ ਸੰਗਰੂਰ ਨਾਲ ਮੋਬਾਇਲ ਦੇ ਸਬੰਧ ਵਿੱਚ ਜ਼ਿਲ੍ਹੇ ਦੀ ਟੀਮ ਵੱਲੋਂ ਗੱਲਬਾਤ ਕੀਤੀ ਗਈ। ਡੀਸੀ ਸੰਗਰੂਰ ਵੱਲੋਂ ਡੱਬਾ ਬੰਦ ਮੋਬਾਈਲ ਮਿਲਣ ਦਾ ਭਰੋਸਾ ਦਿਵਾਇਆ ਗਿਆ। ਇਸ ਬਾਰੇ ਬਲਾਕ ਦੀ ਮੀਟਿੰਗ ਵਿੱਚ ਦੱਸਿਆ ਗਿਆ ਕਿ ਬਲਾਕ ਦੀ ਮੀਟਿੰਗ ਵਿੱਚ ਪਹੁੰਚੇ ਕੱਕੜਵਾਲ ਸਰਕਲ ਦੇ ਨਵੇਂ ਮੈਂਬਰ ਦਾ ਸਵਾਗਤ ਕੀਤਾ ਗਿਆ। ਕੱਕੜਵਾਲ ਸਰਕਲ ਦੇ ਪ੍ਰਧਾਨ ਜਸਵਿੰਦਰ ਕੌਰ ਹਸਨਪੁਰ, ਤੇ ਸੰਤੋਸ਼ ਬੁਗਰਾ ਦਾ ਸਾਡੇ ਮੈਂਬਰਾਂ ਦਾ ਘਰ ਵਾਪਸ ਲਿਆਉਣ ਲਈ ਦਿੱਤੇ ਸਹਿਯੋਗ ਦਾ ਸੀਟੂ ਯੂਨੀਅਨ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਹੁਣ ਸਾਡਾ ਧੂਰੀ ਬਲਾਕ ਕੁਝ ਮੈਂਬਰਾਂ ਨੂੰ ਛੱਡ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਨਾਲ ਪੂਰੀ ਤਰਾਂ ਜੁੜ ਚੁੱਕਿਆ ਹੈ। ਇਸ ਮੌਕੇ ਜਸਵਿੰਦਰ ਕੌਰ ਪਾਨਾ, ਰਾਜਵੀਰ ਕੌਰ ਪੇਦਨੀ ,ਬਲਵਿੰਦਰ ਕੌਰ ਰਾਜੋ ਮਾਜਰਾ ,ਸੰਦੀਪ ਕੌਰ ,ਮਨਦੀਪ ਕੌਰ ਵਿੱਕੀ ,ਬਲਵਿੰਦਰ ਕੌਰ ਨੱਤਾ ,ਤੇ ,ਇੰਦਰਜੀਤ ਕੌਰ ਰਾਜੋਮਾਜਰਾ , ਧੂਰੀ ਪਿੰਡ ਸਰਕਲ ਦੇ ਮੈਂਬਰ ਜਸਪਾਲ ਕੌਰ ਲੱਡਾ, ਪ੍ਰਦੀਪ ਕੌਰ ਬੱਬਨਪੁਰ, ਰਾਜ ਕੌਰ ਬੇਨੜਾ, ਰਾਣੀ ਕੌਰ ਬੇਨੜਾ , ਭੁੱਲਰਹੇੜੀ ਸਰਕਲ ਦੇ ਮੈਂਬਰ ਰਾਜ ਕੌਰ ਭੁੱਲਰਹੇੜੀ ,ਕੁਲਵੰਤ ਕੌਰ ,ਧੂਰੀ ਸ਼ਹਿਰ ਦੇ ਸਰਕਲ-1 ਦੇ ਸਵਰਨਜੀਤ ਕੌਰ ,ਨਰਿੰਦਰ ਕੌਰ, ਸ਼ਕੁੰਤਲਾ ਧੂਰੀ ,ਸਨੀਤਾ ਗੋਇਲ, ਕੁਲਵਿੰਦਰ ਕੌਰ, ਤੇ ਜੋਤੀ, ਸਰਕਲ 2 ਹਰਮਿੰਦਰ ਕੌਰ, ਚੰਦਰ ਪ੍ਰਭ, ਰਮਨਦੀਪ ਕੌਰ, ਮੀਨੂ ਰਾਣੀ, ਮਜੀਦਨ, ਆਈਨਾ ਗਰਗ ਹਾਜਰ ਸਨ।