ਅਮਰੀਕਨ ਸਾਮਰਾਜ ਨੇ ਜੰਗਾਂ ਨਾਲ ਦੁਨੀਆਂ ਨੂੰ ਤਬਾਹੀ ਵੱਲ ਧੱਕਿਆ : ਗਦਾਈਆ
ਦੁਨੀਆਂ ਵਿੱਚ ਅਮਰੀਕਨ ਸਾਮਰਾਜ ਨੇ ਨਿਹੱਕੀਆ ਜੰਗਾਂ ਨਾਲ਼ ਦੁਨੀਆਂ ਨੂੰ ਤਬਾਹੀ ਵੱਲ ਧੱਕਿਆ:ਗਦਾਈਆ
Publish Date: Fri, 13 Mar 2026 05:09 PM (IST)
Updated Date: Fri, 13 Mar 2026 05:12 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਅਮਰੀਕਾ ਤੇ ਇਜ਼ਰਾਈਲ ਵੱਲੋਂ ਧੱਕੇ ਨਾਲ ਥੋਪੀ ਜੰਗ ਵਿਚ ਅਮਰੀਕਾ ਤੇ ਇਜ਼ਰਾਈਲ ਬੁਰੀ ਤਰ੍ਹਾਂ ਹਾਰਨਗੇ, ਕਿਉਂ ਕਿ ਇਸ ਨਿਹੱਕੀ ਜੰਗ ਵਿਚ ਅਮਰੀਕਾ ਤੇ ਇਜ਼ਰਾਈਲ ਈਰਾਨ ਦੇ ਬੇਦੋਸ਼ੇ ਲੋਕਾਂ ਨੂੰ ਮਾਰ ਰਹੇ ਹਨ,ਪਰ ਈਰਾਨ ਨਾਲ ਦੁਨੀਆਂ ਦੇ ਲੋਕਾਂ ਦੀ ਹਮਦਰਦੀ ਤੇ ਸ਼ੁਭਕਾਮਨਾਵਾਂ ਨਾਲ ਹਨ ਤੇ ਅਮਰੀਕਾ ਨੂੰ ਆਪਣੇ ਹੀ ਦੇਸ਼ ’ਚ ਬਹੁਤ ਸਾਰੇ ਵੱਡੇ ਵੱਡੇ ਜੰਗ ਵਿਰੋਧੀ ਤੇ ਅਮਰੀਕਨ ਹਾਕਮਾਂ ਵਿਰੋਧੀ ਮੁਜ਼ਾਹਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਅਮਰੀਕਾ ਹਮੇਸ਼ਾ ਦੁਨੀਆਂ ’ਚ ਥਾਣੇਦਾਰੀ ਵਾਲਾ ਰੋਲ ਹੀ ਕਰਦਾ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਜੰਗ ਵਿਰੁੱਧ ਸੀਪੀਆਈ ਤੇ ਸੀਪੀਆਈਐਮ ਗਦਾਈਆ ਤੇ ਗੁਰਦਿਤਪੁਰਾ ਇਕਾਈਆਂ ਵੱਲੋ ਰੱਖੇ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆ ਕੀਤਾ। ਇਸ ਸਮੇਂ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਆਗੂ ਬਲਜੀਤ ਕੌਰ ਗਦਾਈਆ ਨੇ ਸੰਬੋਧਨ ਕਰਦਿਆ ਕਿਹਾ ਜੰਗਬੰਦੀ ਕਰਨ ਲਈ ਅਵਾਜ਼ ਬੁਲੰਦ ਕਰਨ ਵਾਸਤੇ ਔਰਤਾਂ ਨੂੰ ਅੱਗੇ ਆਉਣਾ ਹੋਵੇਗਾ ਕਿਉਂ ਕਿ ਅਜਿਹੀਆਂ ਨਿਹੱਕੀਆ ਜੰਗਾਂ ਦਾ ਸੰਤਾਪ ਸਭ ਤੋਂ ਵੱਧ ਔਰਤਾਂ ਨੂੰ ਸਹਿਣਾ ਪੈਂਦਾ ਹੈ, ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਵਿੱਚ ਬੱਚੀਆਂ ਦੇ ਸਕੂਲ ਤੇ ਬੰਬਾਰੀ ਕਰਕੇ 170 ਦੇ ਲੱਗਪਗ ਸਕੂਲੀ ਬੱਚੀਆਂ ਨੂੰ ਮਾਰਨਾਂ ਬੇਹੱਦ ਨਿੰਦਣਯੋਗ ਹੈ। ਇਸ ਮੌਕੇ ਸੱਕਤਰ ਹਰਬੰਸ ਸਿੰਘ ਬੁੱਗਾ, ਕਾਕਾ ਸਿੰਘ ਕੋਟਕਲਾਂ, ਮਾਸਟਰ ਸੁਖਵਿੰਦਰ ਸਿੰਘ ਗੁਰਦਿੱਤਪੁਰਾ, ਹਰਦਮ ਸਿੰਘ ਗੁਰਦਿੱਤ ਪੁਰਾ, ਭਿੰਦਰ ਸਿੰਘ ਕੋਲੀ ਗਦਾਈਆ, ਸਰਬਜੀਤ ਕੌਰ,ਮਹਿੰਦਰ ਕੌਰ, ਕੁਲਦੀਪ ਕੌਰ ਆਦਿ ਆਗੂ ਵੀ ਮੌਜੂਦ ਸਨ।