ਸਿਕਰੀ ਸੀਨੀਅਰ ਮੀਤ ਪ੍ਰਧਾਨ ਤੇ ਇੰਚਾਰਜ ਪੰਜਾਬ ਤੇ ਹਿਮਾਚਲ ਲਗਾਇਆ
ਅਮਰੀਕ ਸਿੰਘ ਸਿਕਰੀ ਸੀਨੀਅਰ ਮੀਤ ਪ੍ਰਧਾਨ ਅਤੇ ਇੰਚਾਰਜ ਪੰਜਾਬ ਅਤੇ ਹਿਮਾਚਲ ਲਗਾਇਆ
Publish Date: Sun, 25 Jan 2026 04:43 PM (IST)
Updated Date: Sun, 25 Jan 2026 04:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਵਿਖੇ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਮਨਜੀਤ ਸਿੰਘ ਘੁਮਾਣਾ ਕੌਮੀ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ, ਨਿਰਮਲ ਸਿੰਘ ਸ਼ੇਖਨ ਮਾਜਰਾ ਸੂਬਾ ਪ੍ਰਧਾਨ ਪਹੁੰਚੇ ਅਤੇ ਉਹਨਾਂ ਵੱਲੋਂ ਅਮਰੀਕ ਸਿੰਘ ਸਿੱਕਰੀ ਨੂੰ ਸੀਨੀਅਰ ਮੀਤ ਪ੍ਰਧਾਨ ਭਾਰਤ , ਇੰਚਾਰਜ ਪੰਜਾਬ ਅਤੇ ਹਿਮਾਚਲ ਲਗਾਇਆ ਗਿਆ। ਇਸ ਮੌਕੇ ਅਮਰੀਕ ਸਿੰਘ ਸੀਕਰੀ ਨੇ ਵਿਸ਼ਵਾਸ ਦਵਾਇਆ ਕਿ ਮੈਨੂੰ ਜਥੇਬੰਦੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗਾਂ ਅਤੇ ਜਥੇਬੰਦੀ ਲਈ ਕੰਮ ਕਰਾਂਗਾ ਅਤੇ ਜੋ ਜਥੇਬੰਦੀ ਮੈਨੂੰ ਡਿਊਟੀ ਲਗਾਉਣਗੇ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਂਦਿਆਂ ਹੋਇਆਂ ਕਿਸਾਨਾਂ ਮਜ਼ਦੂਰਾਂ ਦੀ ਹੱਕੀ ਮੰਗਾਂ ਲਈ ਹਰ ਲੜਾਈ ਦੇ ਵਿੱਚ ਸਾਥ ਦੇਵਾਂਗਾ। ਇਸ ਮੌਕੇ ਤੇਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ , ਲਖਵਿੰਦਰ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਲੱਖਾ ਲੰਬੜਦਾਰ ਸੌਂਟੀ ਵੀ ਹਾਜ਼ਰ ਸਨ।