ਪੀਯੂ ਵੱਲੋਂ ਮੈਂਟਲ ਹੈਲਥ ਅੰਬੈਸਡਰ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ
ਪੀਯੂ ਵੱਲੋਂ ਮੈਂਟਲ ਹੈਲਥ ਅੰਬੈਸਡਰ ਪ੍ਰੋਗਰਾਮ ਦੀ ਸ਼ੁਰੂਆਤ
Publish Date: Thu, 19 Feb 2026 04:54 PM (IST)
Updated Date: Thu, 19 Feb 2026 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਤੇ ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ (ਈਆਈਸੀਐਚ) ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਇਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਤੇ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਜਗਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਵਰਕਸ਼ਾਪ ਦਾ ਮੁੱਖ ਵਿਸ਼ਾ ਪੀਅਰ ਸਪੋਰਟ ਇਨ ਐਕਸ਼ਨ: ਸਾਈਕੋਲੋਜਿਸਟਸ ਇਨਸਾਈਟਸ ਰਿਹਾ। ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਇੱਕ ਦੂਜੇ ਦੀ ਮਦਦ ਕਰਨ ਲਈ ਸਹਿਯੋਗੀ ਮਾਹੌਲ ਤਿਆਰ ਕਰਨਾ ਸੀ। ਸਮਾਗਮ ਦੇ ਮੁੱਖ ਮਹਿਮਾਨ ਡਾ. ਪ੍ਰੋਮਿਲਾ ਬੱਤਰਾ ਤੇ ਡਾ .ਪਰਵਿੰਦਰ ਸਿੰਘ ਦਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਗਦੀਪ ਸਿੰਘ ਨੇ ਸਵਾਗਤ ਫੁਲਕਾਰੀ ਭੇਟ ਕਰਕੇ ਬਹੁਤ ਹੀ ਨਿੱਘੇ ਅੰਦਾਜ਼ ਵਿਚ ਕੀਤਾ। ਸਵਾਗਤ ਤੋਂ ਬਾਅਦ ਵਾਈਸ ਚਾਂਸਲਰ ਸਾਹਿਬ ਨੇ ਆਪਣੇ ਪ੍ਰਧਾਨਗੀ ਭਾਸ਼ਣ ਰਾਹੀਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਪ੍ਰੋਮਿਲਾ ਬੱਤਰਾ: ਉਨ੍ਹਾਂ ਨੇ ਸਵੈ-ਨੁਕਸਾਨ ਪਹੁੰਚਾਉਣ ਵਾਲੀਆਂ ਆਦਤਾਂ, ਭਾਵਨਾਤਮਕ ਬੁੱਧੀ ਅਤੇ ਸਵੈ-ਜਾਗਰੂਕਤਾ ਦੀ ਭੂਮਿਕਾ ਬਾਰੇ ਚਰਚਾ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਵਧੀਕ ਪ੍ਰੋਵੋਸਟ (ਲੜਕੀਆਂ) ਪ੍ਰੋ. ਜਗਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ, ਮਾਹਿਰਾਂ ਅਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਅਤੇ ਡੀਨ ਸਟੂਡੈਂਟ ਵੈਲਫੇਅਰ ਨੂੰ ਇਸ ਪਹਿਲ ਲਈ ਵਧਾਈ ਦਿੱਤੀ।