ਅੰਬੇਡਕਰ ਜੈਅੰਤੀ ਮਨਾਉਣ ਲਈ ਤਿਆਰੀਆਂ ਤੇ ਨਵੇਂ ਅਹੁਦੇਦਾਰਾਂ ਦਾ ਐਲਾਨ
ਅੰਬੇਡਕਰ ਜਯੰਤੀ ਮਨਾਉਣ ਲਈ ਤਿਆਰੀਆਂ ਤੇ ਨਵੇਂ ਅਹੁਦੇਦਾਰਾਂ ਦਾ ਐਲਾਨ
Publish Date: Sat, 11 Apr 2026 05:12 PM (IST)
Updated Date: Sat, 11 Apr 2026 05:14 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਬਹੁਜਨ ਸਮਾਜ ਪਾਰਟੀ (ਬਸਪਾ) ਹਲਕਾ ਘਨੌਰ ਦੀ ਮੀਟਿੰਗ ਗੁਰਦੁਆਰਾ ਸਾਹਿਬ ਘਨੌਰ ਵਿਖੇ ਕੀਤੀ ਗਈ, ਜਿਸ ਵਿੱਚ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਵਿਧਾਨ ਸਭਾ ਧੂਰੀ (ਲੋਕ ਸਭਾ ਸੰਗਰੂਰ) ਵਿਖੇ ਮਨਾਉਣ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੌਰਾਨ ਆਗੂਆਂ ਵੱਲੋਂ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਵੱਡੀ ਗਿਣਤੀ ਵਿਚ ਧੂਰੀ ਪਹੁੰਚ ਕੇ ਸਮਾਗਮ ਨੂੰ ਕਾਮਯਾਬ ਬਣਾਇਆ ਜਾਵੇ। ਇਸ ਮੌਕੇ ਬਲਦੇਵ ਸਿੰਘ ਮਹਿਰਾ ਉਪ ਪ੍ਰਧਾਨ, ਬਸਪਾ ਅਤੇ ਜ਼ੋਨਲ ਇੰਚਾਰਜ ਪਟਿਆਲਾ, ਬਲਜੀਤ ਸਿੰਘ ਸਲਾਣਾ ਜਰਨਲ ਸਕੱਤਰ ਬਸਪਾ ਪੰਜਾਬ ਅਤੇ ਇੰਚਾਰਜ ਲੋਕ ਸਭਾ ਪਟਿਆਲਾ ਅਤੇ ਜੋਂਗਾ ਸਿੰਘ ਪਨੋਦੀਆ ਸੂਬਾ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਜ਼ੋਨਲ ਇੰਚਾਰਜ ਨੇ ਖਾਸ ਤੌਰ ‘ਤੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਵਿਧਾਨ ਸਭਾ ਹਲਕਾ ਘਨੌਰ ਲਈ ਨਵੇਂ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਗਿਆ। ਜਸਪਾਲ ਸਿੰਘ ਐਡਵੋਕੇਟ ਨੂੰ ਇੰਚਾਰਜ ਬਸਪਾ ਘਨੌਰ ਅਤੇ ਭਾਗ ਸਿੰਘ ਮੰਡੋਲੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਤੇਪਲਾ ਨੂੰ ਹਲਕਾ ਪ੍ਰਧਾਨ, ਨਾਇਬ ਸਿੰਘ ਹਰਪਾਲਪੁਰ ਨੂੰ ਮੀਤ ਪ੍ਰਧਾਨ, ਤਰਸੇਮ ਸਿੰਘ ਬਲਹੇੜੀ ਨੂੰ ਜਰਨਲ ਸਕੱਤਰ ਅਤੇ ਨਿਰਮਲ ਸਿੰਘ ਸਿਆਲੂ ਨੂੰ ਕੈਸ਼ੀਅਰ ਬਣਾਇਆ ਗਿਆ। ਲੇਡੀ ਵਿੰਗ ਦੀ ਕਨਵੀਨਰ ਵਜੋਂ ਪਿੰਕੀ ਕੌਰ ਅਤੇ ਘਨੌਰ ਸ਼ਹਿਰੀ ਪ੍ਰਧਾਨ ਵਜੋਂ ਜਸਵੰਤ ਸਿੰਘ ਦੀ ਨਿਯੁਕਤੀ ਕੀਤੀ ਗਈ।ਇਸ ਤੋਂ ਇਲਾਵਾ ਹਰਜੀਤ ਸਿੰਘ ਮਹਿਰਾ, ਲਛਮਣ ਸਿੰਘ, ਨਿਰਮਲ ਸਿੰਘ ਜਮੀਤਗੜ ਅਤੇ ਗੁਰਪਾਲ ਸਿੰਘ ਸਿਆਲੂ ਨੂੰ ਵਿਧਾਨ ਸਭਾ ਦੇ ਸਕੱਤਰ ਨਿਯੁਕਤ ਕੀਤਾ ਗਿਆ। ਹਲਕੇ ਦੀ ਕਮੇਟੀ ਬਣਾਕੇ ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਮੀਟਿੰਗ ਵਿਚ ਗੁਰਦਾਸ ਸਿੰਘ ਘੜਾਮਾ ਜ਼ਿਲ੍ਹਾ ਜਰਨਲ ਸਕੱਤਰ, ਬਲਕਾਰ ਸਿੰਘ ਹਰਪਾਲਪੁਰ ਜ਼ਿਲ੍ਹਾ ਸਕੱਤਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਰਹੇ।