ਧਾਰਮਿਕ ਸਮਾਗਮ ਦੌਰਾਨ ਅਮਨ ਅਰੋੜਾ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ
ਧਾਰਮਿਕ ਸਮਾਗਮ ਦੌਰਾਨ ਅਮਨ ਅਰੋੜਾ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ
Publish Date: Thu, 01 Jan 2026 05:14 PM (IST)
Updated Date: Fri, 02 Jan 2026 04:06 AM (IST)

48ਵਾਂ ਲੜੀਵਾਰ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ ਵੀ ਮਨਾਇਆ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ਼੍ਰੀ ਰਾਮਨੌਮੀ ਉਤਸਵ ਅਤੇ ਸੋਸ਼ਲ ਵੈੱਲਫੇਅਰ ਸੋਸਾਇਟੀ ਵੱਲੋਂ ਨਵੇਂ ਸਾਲ 2026 ਦਾ 15ਵਾਂ ਕਲੰਡਰ ਰਿਲੀਜ਼ ਕਰਨ ਲਈ ਸ਼੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸ੍ਰੀ ਦੁਰਗਾ ਅਸ਼ਟਮੀ ਉਤਸਵ ਦੇ ਚਾਰ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ 48ਵਾਂ ਲੜੀਵਾਰ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ ਮਨਾਉਣ ਉਪਰੰਤ ਹੋਈ। ਸੰਸਥਾ ਵੱਲੋਂ 31 ਕੰਜਕਾਂ ਦਾ ਪੂਜਨ ਕੀਤਾ। ਕਲੰਡਰ ਰਿਲੀਜ਼ ਕਰਨ ਦੀ ਰਸਮ ਅਦਾ ਕਰਦੀਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਸਥਾ ਵੱਲੋਂ ਪਿਛਲੇ 16 ਸਾਲਾਂ ਤੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੇ ਹਨ। ਸੰਸਥਾ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਵਿਸ਼ੇਸ ਤੌਰ ਤੇ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ, ਨਸ਼ਾ ਮੁਕਤੀ ਚੇਤਨਾ ਸੰਘ ਦੇ ਸਟੇਟ ਕੋਆਰਡੀਨੇਟਰ ਉੱਘੇ ਸਿੱਖਿਆ ਸ਼ਾਸਤਰੀ ਅਤੇ ਰਾਸ਼ਟਰਵਾਦੀ ਚਿੰਤਕ ਡਾ. ਅਮਿਤ ਕਾਂਸਲ ਸੁਨਾਮ, ਕਾਂਗਰਸ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਰਜਿੰਦਰ ਦੀਪਾ, ਪਨਸੀਡ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਪੀ ਐਸ ਪੀ ਸੀ ਐਲ ਸੇਵਾ ਮੁਕਤ ਐਕਸੀਅਨ ਤਰਸੇਮ ਚੰਦ ਜਿੰਦਲ, ਸਮਾਜ ਸੇਵੀ ਸੁਰਜ ਭਾਨ ਕਾਂਸਲ ਆਰੇ ਵਾਲੇ,ਆਦਿ ਧਰਮ ਮਿਸ਼ਨ ਪੰਜਾਬ ਦੇ ਆਗੂ ਬਾਬਾ ਧਰਮਾਂ ਸਿੰਘ ਚੀਮਾ, ਅਗਰਵਾਲ ਸਭਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮੋਹਨ ਲਾਲ ਗਰਗ, ਭਾਰਤੀਆਂ ਮਹਾਂਵੀਰ ਦਲ ਵੱਲੋਂ ਮਦਨ ਲਾਲ ਜਿੰਦਲ, ਪ੍ਰਾਚੀਨ ਸ਼ਿਵ ਮੰਦਿਰ ਦੇ ਪੁਜਾਰੀ ਪੰਡਿਤ ਮਨੋਹਰ ਲਾਲ, ਕਾਂਗਰਸ ਪਾਰਟੀ ਬਲਾਕ ਚੀਮਾ ਦੇ ਪ੍ਰਧਾਨ ਡਿੰਪਲ ਦਿੜ੍ਹਬੇ ਵਾਲੇ,ਐਸ ਏ ਐਸ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਵਿਕਰਮ ਸ਼ਰਮਾ, ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਬੀਰਬਲ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਬਾਂਸਲ ਲੱਖੀ,ਪ੍ਰਸਿੱਧ ਫਿਲਮੀ ਲੇਖਕ ਤੇ ਕਲਾਕਾਰ ਰਾਜੂ ਵਰਮਾ ਵੱਲੋਂ ਉਨ੍ਹਾਂ ਦੇ ਸਪੁੱਤਰ ਅਨਮੋਲ ਵਰਮਾ ਤੇ ਫਿਲਮੀ ਕਲਾਕਾਰ ਦਿਲਾਵਰ ਸਿੱਧੂ, ਰਾਜੇਸ਼ ਸਿੰਗਲਾ ਪੰਚਕੂਲਾ ਨੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀ ਦੁਰਗਾ ਸ਼ਕਤੀ ਮੰਦਿਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ,ਪ੍ਰਾਚੀਨ ਸ਼ਿਵ ਮੰਦਰ ਕਮੇਟੀ ਚੀਮਾ ਦੇ ਪ੍ਰਧਾਨ ਭੀਮ ਸੈਨ ਬਾਂਸਲ, ਸਮਾਜ ਸੇਵੀ ਪ੍ਰੇਮ ਚੰਦ ਬਾਂਸਲ ਐਲ ਆਈ ਸੀ ਵਾਲੇ,ਸ੍ਰੀ ਸ਼ਨੀ ਦੇਵ ਮੰਦਰ ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਗਰਗ, ਪੀਰ ਬਾਬਾ ਲਾਲਾਂ ਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਗਿੰਦਰ ਕੁਮਾਰ ਬਿੱਲੂ ਲੋਹੇ ਵਾਲੇ, ਮਾਤਾ ਸ੍ਰੀ ਨੈਣਾਂ ਦੇਵੀ ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਮਾਤਾ ਕਮਲਾ ਦੇਵੀ, ਮਾਤਾ ਅੰਬੇ ਰਾਣੀ, ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਗੋਰਾ ਲਾਲ ਕਣਕਵਾਲੀਆ, ਸ੍ਰੀ ਗੁਰੂ ਰਵਿਦਾਸ ਕਮੇਟੀ ਵੱਲੋਂ ਸਿਮਰਜੀਤ ਸਿੰਘ, ਸਮਾਜ ਸੇਵੀ ਡਾਕਟਰ ਹਰਮੇਸ਼ ਸਿੰਘ ਤੋਗਾਵਲ, ਮਾਤਾ ਸ੍ਰੀ ਨੈਣਾਂ ਦੇਵੀ ਵੈੱਲਫੇਅਰ ਲੰਗਰ ਕਮੇਟੀ ਵੱਲੋਂ ਪ੍ਰਧਾਨ ਲਾਲ ਚੰਦ ਲੀਲਾ, ਪ੍ਰਗਟ ਕੜਵਲ, ਸਰਸਵਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ, ਮਾਤਾ ਸ੍ਰੀ ਨੈਣਾਂ ਦੇਵੀ ਲੰਗਰ ਕਮੇਟੀ ਵੱਲੋਂ ਹੰਸ ਰਾਜ ਕੋਟੜੇ ਵਾਲੇ, ਕਿਰਨ ਕੁਮਾਰ ਜਿੰਦਲ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਂਸਲ,ਚੀਮਾ ਟਰੇਡਰਜ ਦੇ ਐਮ ਡੀ ਹੈਪੀ ਕਾਸਲ, ਕਰਿਆਣਾ ਐਸੋਸੀਏਸ਼ਨ ਚੀਮਾ ਦੇ ਪ੍ਰਧਾਨ ਵਿਜੇ ਕੁਮਾਰ ਨਿੱਕਾ, ਨਗਰ ਪੰਚਾਇਤ ਚੀਮਾ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮਨੀ,ਐਮਸੀ ਸੁਖਜੀਤ ਸਿੰਘ ਸੁੱਖਾ, ਹਰਮੇਸ਼ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ ਚਹਿਲ,ਪਰਵਿੰਦਰ ਸਿੰਘ ਬੱਬੂ, ਕੁਲਦੀਪ ਸਿੰਘ ਨੱਥੂ ਕਾ, ਮਦਨ ਲਾਲ ਚੀਮਾ ਲੱਭੂ ਰਾਮ ਜਿੰਦਲ, ਲੀਲਾ ਰਾਮ ਝਾੜੋਂ ਵਾਲੇ,ਵਿਨੋਦ ਕੁਮਾਰ ਮਿੰਟਾ,ਕਿਰਨ ਕੁਮਾਰ ਜਿੰਦਲ, ਸੰਸਥਾ ਵੱਲੋਂ ਚੇਅਰਮੈਨ ਜੀਵਨ ਬਾਂਸਲ,ਰਜਿੰਦਰ ਕੁਮਾਰ ਲੀਲੂ,ਤਰਲੋਚਨ ਗੋਇਲ,ਜਤਿੰਦਰ ਕੁਮਾਰ ਜਿੰਦਲ, ਗਗਨਦੀਪ ਬਾਂਸਲ, ਡੀਕੋ ਸਟਾਰ ਚੀਮਾ ਮੰਡੀ ਦੇ ਐੱਮਡੀ ਮਨੋਜ਼ ਬਾਂਸਲ, ਸੰਦੀਪ ਬਾਂਸਲ ਤੇ ਜਤਿੰਦਰ ਕਾਸਲ ਐਡਵੋਕੇਟ ਮੌਜੂਦ ਸਨ।