ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ
ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Thu, 12 Feb 2026 05:43 PM (IST)
Updated Date: Fri, 13 Feb 2026 04:06 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਕਿਸਾਨ ਸਭਾ ਦੇ ਸੱਦੇ ’ਤੇ ਵਰਕਰਾਂ ਨੇ ਸਥਾਨਕ ਲਾਲ ਬੱਤੀ ਚੌਕ ਵਿਚ ਧਰਨਾ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਮਰੇਡ ਭੂਪ ਚੰਦ ਚੰਨੋ ਕੌਮੀ ਮੀਤ ਪ੍ਰਧਾਨ ਤੇ ਸੀਆਈਟੀਯੂ ਦੇ ਸੂਬਾਈ ਪ੍ਰਧਾਨ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਮੋਦੀ ਸਰਕਾਰ ਵੱਲੋਂ ਕਿਰਤੀਆਂ ਦੇ ਖ਼ਿਲਾਫ਼ ਪਾਸ ਕੀਤੇ 29 ਕੋਡਾਂ ਨੂੰ ਬਦਲ ਕੇ ਚਾਰ ਕੋਡਾ ਚ ਬਦਲਣਾ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਤੇ ਬਿਜਲੀ ਬਿੱਲ 2025 ਨੂੰ ਪਾਸ ਕਰਨ ਵੱਲ ਤਿਆਰੀਆਂ ਦੀ ਨਿੰਦਾ ਕਰਦਿਆਂ ਮੋਦੀ ਦੀ ਫਰੀ ਟਰੇਡ ਐਗਰੀਮੈਂਟ ਜੋ ਸਾਮਰਾਜ ਦੇ ਥੱਲੇ ਲੱਗ ਕੇ ਪਾਸ ਕੀਤਾ ਉਸਨੇ ਪਹਿਲਾਂ ਹੀ ਸੰਕਟ ਦੇ ਦੌਰ ’ਚੋਂ ਗੁਜ਼ਰ ਰਹੇ ਕਿਸਾਨਾਂ ਮਜ਼ਦੂਰਾਂ ਦਾ ਭਵਿੱਖ ਹੋਰ ਧੁੰਦਲਾ ਕਰ ਦਿੱਤਾ ਹੈ। ਉਨ੍ਹਾਂ ਮੋਦੀ ਸਰਕਾਰ ਦੀ ਨੀਤੀਆਂ ਤੇ ਪੰਜਾਬ ਸਰਕਾਰ ਜੋ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਤੇ ਕਾਰਪੋਰੇਟਾਂ ਦੇ ਹੱਕ ਵਿਚ ਭੁਗਤਣ ਦੀ ਨਿਖੇਧੀ ਕੀਤੀ ਤੇ ਚਿਤਾਵਨੀ ਦਿੱਤੀ ਜਿਸ ਨੇ ਜਿਨ੍ਹਾਂ ਚਿਰ ਮੋਦੀ ਸਰਕਾਰ ਪਾਸ ਕੀਤੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਜੋਗਿੰਦਰ ਸਿੰਘ ਵੱਧਣ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਸੰਗਰੂਰ, ਜੀਤ ਸਿੰਘ ਘਰਾਚੋਂ, ਵਰਿੰਦਰ ਕੌਸਿਕ, ਇੰਦਰਜੀਤ ਸਿੰਘ ਛੰਨਾ, ਜੋਗਾ ਸਿੰਘ ਉਪਲੀ, ਸਤਿੰਦਰ ਪਾਲ ਸਿੰਘ ਚੀਮਾ ਗੁਰਮੀਤ ਸਿੰਘ ਬਲਿਆਲ, ਹਰਬੰਸ ਸਿੰਘ ਨਮੋਲ, ਪਾਲਾ ਸਿੰਘ ਨਮੋਲ, ਹੰਗੀ ਖਾਨ, ਦਰਸ਼ਨ ਸਿੰਘ ਮੱਟੂ, ਪਰਮਜੀਤ ਕੌਰ ਭੱਟੀਵਾਲ, ਹਰਮੇਸ਼ ਕੌਰ ਰਾਏ ਸਿੰਘ ਵਾਲਾ, ਸੁਖਵਿੰਦਰ ਕੌਰ ਸੁੱਖੋ ਨਰਾਇਣਗੜ੍ਹ, ਹਰਪਾਲ ਕੌਰ ਭੱਟੀਵਾਲ, ਖੁਰਦ ਗੁਰਚਰਨ ਸਿੰਘ ਜਖੇਪਲ, ਪੋਹਲੂ ਸਿੰਘ ਜਖੇਪਲ, ਸੀਤਾ ਸਿੰਘ ਜਖੇਪਲ, ਦਾਨਿਸ਼ ਸੁਨਾਮ, ਦਰਸ਼ਨ ਸਿੰਘ ਮਾਝੀ, ਸ਼ਿੰਗਾਰਾ ਸਿੰਘ ਬਲਿਆਲ,ਜੋਰਾ ਸਿੰਘ ਬੀਂਬੜ, ਸ਼ੇਰਾ ਸਿੰਘ ਮੌਜੂਦ ਸਨ।