ਆਲ ਇੰਡੀਆ ਬੈਂਕ ਰਿਟਾ. ਫੈੱਡਰੇਸ਼ਨ ਨੇ ਕੀਤਾ ਰੋਸ ਮੁਜ਼ਾਹਰਾ
ਆਲ ਇੰਡੀਆ ਬੈਂਕ ਰਿਟਾਇਰੀਜ਼ ਫੈਡਰੇਸ਼ਨ ਵੱਲੋਂ ਰੋਸ਼ ਪ੍ਰਦਰਸਨ
Publish Date: Thu, 09 Apr 2026 05:56 PM (IST)
Updated Date: Fri, 10 Apr 2026 04:12 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਅੱਜ ਆਲ ਇੰਡੀਆ ਬੈਂਕ ਰਿਟਾ. ਫੈੱਡਰੇਸ਼ਨ ਪਟਿਆਲਾ ਜ਼ਿਲ੍ਹਾ ਇਕਾਈ ਵੱਲੋਂ ਪ੍ਰਧਾਨ ਵੀ.ਕੇ. ਸ਼ਰਮਾ ਅਤੇ ਜਨਰਲ ਸਕੱਤਰ ਹਰਚਰਨ ਸਿੰਘ ਦੀ ਅਗਵਾਈ ਹੇਠ ਦਿੱਤੇ ਗਏ ਸੱਦੇ ’ਤੇ ਸਾਰੇ ਬੈਂਕਾਂ ਦੇ 200 ਬੈਂਕ ਪੈਨਸ਼ਨਰਾਂ ਨੇ ਪੀਐੱਨਬੀ. ਛੋਟੀ ਬਾਰਾਂਦਰੀ ਪਟਿਆਲਾ ਦੇ ਸਾਹਮਣੇ ਵਿਸ਼ਾਲ ਧਰਨਾ ਦਿੱਤਾ। ਦਵਿੰਦਰ ਸਿੰਘ ਜਟਾਣਾ ਜਨਰਲ ਸਕੱਤਰ ਨਾਰਥ ਰਿਜਨ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਤੁਰੰਤ ਪੈਨਸ਼ਨ ਅਪਡੇਟ, ਗੱਲਬਾਤ ਦਾ ਅਧਿਕਾਰ ਅਤੇ ਸਿਹਤ ਬੀਮਾ ਪ੍ਰੀਮੀਅਮ ਤੋਂ ਜੀਐੱਸਟੀ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 12 ਸਾਲਾਂ ਤੋਂ ਪੈਨਸ਼ਨ ਅੱਪਡੇਟ ਲਈ ਲੜ ਰਹੇ ਏਆਈਬੀਆਰਐੱਫ ਨੇ ਵਿੱਤ ਮੰਤਰੀ ਸਮੇਤ 350 ਸੰਸਦ ਮੈਂਬਰਾਂ ਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਗੁਰਚਰਨ ਸਿੰਘ ਸਿੱਧੂ ਨੇ ਸੰਬੋਧਨ ਕਰਦੇ ਹੋਏ ਸੌ ਪ੍ਰਤੀਸ਼ਤ ਡੀਏ ਬਕਾਏ ਵਿੱਚ ਬੇਨਿਯਮੀਆਂ ਸਮੇਤ ਅਦਾਲਤੀ ਮਾਮਲਿਆਂ ਬਾਰੇ ਦੱਸਿਆ। ਕਮਲਜੀਤ ਸਿੰਘ ਸਕੱਤਰ ਐੱਨਐੱਸਬੀਆਰਐੱਫ ਨੇ ਸੌ ਫੀਸਦੀ ਡੀਏ ਬਕਾਏ ’ਚ ਬੇਨਿਯਮੀਆਂ ਬਾਰੇ ਦੱਸਿਆ। ਐੱਸਕੇ ਗੌਤਮ ਪ੍ਰਧਾਨ ਪੰਜਾਬ ਬੈਂਕ ਕਰਮਚਾਰੀ ਫੈਡਰੇਸ਼ਨ ਨੇ ਪਰਿਵਾਰਕ ਪੈਨਸ਼ਨ ਵਾਧੇ ਤੇ ਸੌ ਫੀਸਦੀ ਡੀਏ ਬਾਰੇ ਦੱਸਿਆ, ਉਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਲਈ ਏਆਈਬੀਈਏ./ਯੂਐੱਫਬੀਯੂ ਦੇ ਸਮਰਥਨ ਦਾ ਵੀ ਭਰੋਸਾ ਦਿੱਤਾ।.ਧਰਨੇ ਨੂੰ ਐੱਨਐੱਸ ਸੋਚ, ਜਸਪਾਲ ਸਿੰਘ ਸੈਣੀ, ਭੁਪਿੰਦਰ ਸਿੰਘ, ਮਨਜੀਤ ਵਾਲੀਆ, ਅਮਰਜੀਤ ਸਿੰਘ, ਸ਼ੁਭਕਰਨ ਗਿੱਲ, ਸ਼ਿਮਲਾ ਵਰਮਾ ਨੇ ਵੀ ਸੰਬੋਧਨ ਕੀਤਾ।