ਯੂਜੀਸੀ ਕਾਨੂੰਨ ਨੂੰ ਵਾਪਸ ਲੈਣ ਦੀ ਕੀਤੀ ਮੰਗ
ਅਖਿਲ ਭਾਰਤੀ ਬ੍ਰਾਹਮਣ ਬ੍ਰਾਹਮਣ ਮਹਾਸਭਾ ਨੇ ਸੌਂਪਿਆ ਮੰਗ ਪੱਤਰ
Publish Date: Thu, 29 Jan 2026 04:59 PM (IST)
Updated Date: Thu, 29 Jan 2026 05:01 PM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ ਪਟਿਆਲਾ : ਅਖਿਲ ਭਾਰਤੀ ਵਰਸਿਏ, ਮਹਾਂ ਸਭਾ ਤੇ ਬ੍ਰਾਹਮਣ ਸਭਾ ਪੰਜਾਬ ਵੱਲੋਂ, ਡਿਪਟੀ ਕਮਿਸ਼ਨਰ ਪਟਿਆਲਾ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਪੰਡਿਤ ਰਾਕੇਸ਼ ਸ਼ਰਮਾ ਤੇ ਅਖਿਲ ਭਾਰਤੀ ਬ੍ਰਾਹਮਣ ਬ੍ਰਾਹਮਣ ਮਹਾਸਭਾ ਦੇ ਸੰਗਠਨ ਮੰਤਰੀ ਉੱਤਰ ਭਾਰਤ ਰਾਜਿੰਦਰ ਸ਼ਰਮਾ ਦੀ ਅਗਵਾਈ ਹੇਠ ਸਭਾ ਦੇ ਅਧਿਕਾਰੀਆਂ ਵੱਲੋਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਭਾਰਤ ਸਰਕਾਰ, ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਯੂਜੀਸੀ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਮੰਗ ਪੱਤਰ ਵਿਚ ਦੱਸਿਆ ਗਿਆ ਕਿ 13 ਜਨਵਰੀ 2026 ਨੂੰ ਲਾਗੂ ਕੀਤਾ ਗਿਆ ਯੂਜੀਸੀ ਕਾਨੂੰਨ ਉੱਚ ਜਾਤੀ ਸਮਾਜ ਦੇ ਵਿਦਿਆਰਥੀਆਂ ਦੇ ਸ਼ੋਸ਼ਣ ਦਾ ਕਾਰਨ ਬਣ ਸਕਦਾ ਹੈ। ਇਸ ਕਾਨੂੰਨ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਬ੍ਰਾਹਮਣ ਸਮਾਜ ਵਲੋਂ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਪੰਡਿਤ ਰਾਕੇਸ਼ ਸ਼ਰਮਾ, ਸ਼ਿਵਰਾਜ ਸ਼ਰਮਾ, ਪੰਡਿਤ ਕਮਲਦੀਪ ਅੱਤਰੀ ਸਫੀਦੋਂ ਵਾਲੇ, ਸੰਜੂ ਸ਼ਰਮਾ, ਰਣਬੀਰ ਕੇਵਲ ਅਤੇ ਰਾਜਿੰਦਰ ਸ਼ਰਮਾ ਮੰਗ ਪੱਤਰ ਸੌਂਪਣ ਲਈ ਮੌਜੂਦ ਰਹਿਣਗੇ।