ਟੈਗੋਰ ਸਕੂਲ ’ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ
ਟੈਗੋਰ ਇੰਟਰਨੈਸ਼ਨਲ ਸਕੂਲ ਦੇਵੀਗਡ਼ ਵਿਖੇ ਨਵੇਂ ਸਾਲ ਦੀ ਆਮਦ ’ਤੇ ਸ੍ਰੀ ਆਖੰਡ ਪਾਠ ਸਾਹਿਬ ਕਰਵਾਇਆ ਗਿਆ
Publish Date: Sun, 04 Jan 2026 05:00 PM (IST)
Updated Date: Sun, 04 Jan 2026 05:02 PM (IST)

ਜੀਐਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਨਵੇਂ ਸਾਲ 2026 ਦੇ ਸ਼ੁੱਭ ਦਿਹਾਡ਼ੇ ਮੌਕੇ ਟੈਗੋਰ ਇੰਟਰਨੈਸ਼ਨਲ ਸਕੂਲ ਦੇਵੀਗਡ਼੍ਹ ਵਿਖੇ ਪੂਰਨ ਸ਼ਰਧਾ, ਨਿਮਰਤਾ ਤੇ ਰੂਹਾਨੀ ਭਾਵਨਾ ਨਾਲ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਸ਼੍ਰੀ ਆਖੰਡ ਪਾਠ ਸਾਹਿਬ ਦੀ ਸ਼ੁਰੂਆਤ 1 ਨੂੰ ਹੋਈ ਅਤੇ 3 ਜਨਵਰੀ ਨੂੰ ਪਾਠ ਦੇ ਭੋਗ ਪਾਏ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿਚ ਹੋਏ ਗੁਰਬਾਣੀ ਦੇ ਮਧੁਰ ਕੀਰਤਨ ਨਾਲ ਸਾਰਾ ਵਾਤਾਵਰਣ ਨਾਮ-ਸਿਮਰਨ ਤੇ ਭਗਤੀ ਦੇ ਰੰਗ ਵਿਚ ਰੰਗਿਆ ਗਿਆ। ਇਸ ਧਾਰਮਿਕ ਸਮਾਗਮ ਨੇ ਸਕੂਲ ਪਰਿਵਾਰ ਨੂੰ ਆਤਮਿਕ ਸ਼ਾਂਤੀ, ਸਹਿਜਤਾ ਅਤੇ ਏਕਤਾ ਦੇ ਸੁਤਰ ਵਿੱਚ ਬੰਨ੍ਹ ਦਿੱਤਾ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਦਿਆਰਥੀਆਂ ਦੀ ਚਡ਼੍ਹਦੀ ਕਲਾ, ਉੱਜਲ ਭਵਿੱਖ, ਅਧਿਆਪਕਾਂ ਦੀ ਨਿਸ਼ਕਾਮ ਸੇਵਾ ਅਤੇ ਸਮਾਜ ਵਿੱਚ ਪ੍ਰੇਮ, ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਪਵਿੱਤਰ ਦਿਹਾਡ਼ੇ ਮੌਕੇ ਸਕੂਲ ਦੇ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਨਵੇਂ ਸਾਲ ਵਿੱਚ ਸਿੱਖਿਆ ਦੇ ਨਾਲ-ਨਾਲ ਸੰਸਕਾਰਕ ਅਤੇ ਆਤਮਿਕ ਮੁੱਲਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ। ਅੰਤ ਵਿੱਚ ਗੁਰੂ ਕਾ ਲੰਗਰ ਅਤਿ ਪ੍ਰੇਮ ਅਤੇ ਸ਼ਰਧਾ ਨਾਲ ਵਰਤਾਇਆ ਗਿਆ, ਜੋ ਸੇਵਾ, ਸਮਾਨਤਾ ਅਤੇ ਸਾਂਝ ਦਾ ਸੁੰਦਰ ਪ੍ਰਤੀਕ ਬਣਿਆ। ਇਹ ਆਯੋਜਨ ਸਕੂਲ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਦੀ ਓਟ ਅਤੇ ਅਸ਼ੀਰਵਾਦ ਨਾਲ ਕਰਨ ਦੀ ਇੱਕ ਪ੍ਰੇਰਣਾਦਾਇਕ ਅਤੇ ਆਤਮਿਕ ਪਹਿਲ ਸਾਬਤ ਹੋਇਆ।