ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਘਨੌਰ ਦੀ ਨਵੀਆਂ ਕਮੇਟੀਆਂ ਦਾ ਕੀਤਾ ਗਠਨ
ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਘਨੌਰ ਦੀ ਨਵੀਆਂ ਕਮੇਟੀਆਂ ਦਾ ਕੀਤਾ ਗਠਨ
Publish Date: Wed, 11 Feb 2026 04:31 PM (IST)
Updated Date: Wed, 11 Feb 2026 04:32 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਘਨੌਰ ਦੀ ਟੀਮ ਵੱਲੋਂ ਪਿੰਡ ਮਾਂਗਪੁਰ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਉਦੇਸ਼ ਸੰਗਠਨ ਨੂੰ ਮਜ਼ਬੂਤ ਕਰਨਾ ਤੇ ਪਿੰਡ ਪੱਧਰ ‘ਤੇ ਨਵੀਆਂ ਇਕਾਈਆਂ ਦੀ ਰਚਨਾ ਕਰਨੀ ਸੀ। ਮੀਟਿੰਗ ਦੌਰਾਨ ਮਲਕੀਤ ਸਿੰਘ ਮਾਂਗਪੁਰ, ਕੈਪਟਨ ਸਿੰਘ ਢਕਾਣਸੂ ਮਾਜਰਾ ਤੇ ਅੰਮ੍ਰਿਤਪਾਲ ਸਿੰਘ ਨੂੰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ। ਇਸਦੇ ਨਾਲ ਹੀ ਦੋ ਪਿੰਡਾਂ ਦੀਆਂ ਨਵੀਆਂ ਇਕਾਈਆਂ ਦੀ ਘੋਸ਼ਣਾ ਵੀ ਕੀਤੀ ਗਈ। ਪਿੰਡ ਮਾਂਗਪੁਰ ਇਕਾਈ ਦੇ ਮੈਂਬਰਾਂ ਨਿਰਵੈਰ ਸਿੰਘ ਨੰਬਰਦਾਰ, ਧਰਮਿੰਦਰ ਸਿੰਘ, ਰਵਿੰਦਰ ਸਿੰਘ ਗਿਆਨੀ, ਜਗੀਰ ਸਿੰਘ, ਜਸਵੰਤ ਸਿੰਘ, ਧਿਆਨ ਸਿੰਘ, ਅਮਰਦੀਪ ਸਿੰਘ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਕਿਰਪਾਲ ਸਿੰਘ ਨੂੰ ਜਿੰਮੇਵਾਰੀ ਸੌਪੀ ਗਈ।ਇਸ ਤੋਂ ਇਲਾਵਾ ਪਿੰਡ ਮਾਂਗਪੁਰ ਵਿੱਚ ਬੀਬੀਆਂ ਦੀ ਵੱਖਰੀ ਕਮੇਟੀ ਵੀ ਬਣਾਈ ਗਈ, ਜਿਸ ਵਿੱਚ ਸੁਰਜੀਤ ਕੌਰ, ਹਰਬੰਸ ਕੌਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਬਲਜਿੰਦਰ ਕੌਰ ਅਤੇ ਸੁਰਜੀਤ ਕੌਰ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।ਢਕਾਣਸੂ ਮਾਜਰਾ ਇਕਾਈ ਵਿੱਚ ਕੈਪਟਨ ਸਿੰਘ, ਅਮਰਿੰਦਰ ਸਿੰਘ, ਰਮਨ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਹਰਮਨ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਟੀਮ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।ਇਹ ਸਾਰੀਆਂ ਕਮੇਟੀਆਂ ਗੁਰਦੀਪ ਸਿੰਘ ਮਰਦਾਂਪੁਰ ਦੀ ਅਗਵਾਈ ਹੇਠ ਗਠਿਤ ਕੀਤੀਆਂ ਗਈਆਂ। ਇਸ ਮੌਕੇ ਅਵਤਾਰ ਸਿੰਘ ਥੂਹਾ, ਪਰਮਜੀਤ ਸਿੰਘ ਟਿਵਾਣਾ, ਰੂਪ ਸਿੰਘ ਖਾਲਸਾ, ਹਰਬੰਸ ਸਿੰਘ ਖਾਲਸਾ, ਦਿਲਬਾਗ ਸਿੰਘ ਮਰਦਾਂਪੁਰ, ਜਗਤਾਰ ਸਿੰਘ ਮਰਦਾਂਪੁਰ, ਡਾ. ਨਵਦੀਪ ਸਿੰਘ ਅਤੇ ਬਲਦੇਵ ਸਿੰਘ ਸੰਧਾਰਸੀ ਵੀ ਮੌਜੂਦ ਸਨ।ਇਸ ਤੋਂ ਇਲਾਵਾ ਮੀਟਿੰਗ ਵਿੱਚ ਅੰਗਰੇਜ਼ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕਰਨੈਲ ਸਿੰਘ, ਗੁਰਵਿੰਦਰ ਸਿੰਘ, ਜਗੀਰ ਸਿੰਘ, ਦਿਲਬਾਗ ਸਿੰਘ, ਮੁਖਤਿਆਰ ਸਿੰਘ ਅਤੇ ਸ਼ੇਰ ਸਿੰਘ ਸਮੇਤ ਹੋਰ ਵਰਕਰ ਵੀ ਹਾਜ਼ਰ ਰਹੇ।ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਕੇ ਹਲਕੇ ਵਿੱਚ ਪਾਰਟੀ ਦੀ ਪਹੁੰਚ ਹੋਰ ਵਧਾਈ ਜਾਵੇਗੀ।