- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਥੇਦਾਰ ਗੜ੍ਹੀ ਵੱਲੋਂ ਹਲਕਾ ਰਾਜਪੁਰਾ ਦੇ ਨਵੇਂ ਬਣੇ ਸਰਕਲ ਪ੍ਰਧਾਨਾਂ ਦਾ ਸਨਮਾਨ

ਐੱਚਐੱਸ ਸੈਣੀ•, ਪੰਜਾਬੀ ਜਾਗਰਣ,• ਰਾਜਪੁਰਾ : ਰਾਜਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਰਾਜਪੁਰਾ ਦੇ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪੁਰਾ ਸ਼ਹਿਰੀ ਤੇ ਦਿਹਾਤੀ ਦੇ ਨਵੇਂ ਥਾਪੇ ਗਏ ਪ੍ਰਧਾਨਾਂ ਦਾ ਸਨਮਾਨ ਕਰਨ ਲਈ ਸਨਮਾਨ ਸਮਾਰੋਹ ਰੱਖਿਆ ਗਿਆ। ਜਿਸ ’ਚ ਵਿਸ਼ੇਸ਼ ਤੌਰ ’ਤੇ ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਸਾਧੂ ਸਿੰਘ ਖਲੋਰ, ਜਸਵਿੰਦਰ ਸਿੰਘ ਜੱਸੀ, ਬੀਬੀ ਬਲਵਿੰਦਰ ਕੌਰ ਚੀਮਾ, ਲਾਭ ਸਿੰਘ ਭੱਪਲ, ਸੁਰਿੰਦਰ ਸਿੰਘ ਘੁਮਾਣਾ, ਬਲਵਿੰਦਰ ਸਿੰਘ ਨੇਪਰਾ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪੁਰਾ ਸ਼ਹਿਰੀ ਤੇ ਦਿਹਾਤੀ ਦੇ ਨਵੇਂ ਥਾਪੇ ਗਏ ਪ੍ਰਧਾਨ ਆਪਣੇ ਆਪਣੇ ਪਿੰਡਾਂ ’ਚ ਮੀਟਿੰਗਾਂ ਕਰਕੇ ਕਮੇਟੀਆਂ ਬਣਾਉਣ ਤਾਂ ਜੋ ਅਕਾਲੀ ਦਲ ਨੂੰ ਪਿੰਡਾਂ ਤੇ ਸ਼ਹਿਰਾਂ ’ਚ ਹੋਰ ਮਜਬੂਤ ਕੀਤਾ ਜਾ ਸਕੇ। ਜਥੇਦਾਰ ਗੜੀ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਾ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਪਵੇਗਾ। ਇਸ ਮੌਕੇ ਜਥੇਦਾਰ ਗੜ੍ਹੀ ਵੱਲੋਂ ਹਲਕਾ ਰਾਜਪੁਰਾ ਸ਼ਹਿਰੀ ਅਤੇ ਦਿਹਾਤੀ ਦੇ ਨਵੇਂ ਥਾਪੇ ਗਏ 17 ਸਰਕਲ ਪ੍ਰਧਾਨਾਂ ਅਰਵਿੰਦਰਪਾਲ ਸਿੰਘ ਰਾਜੂ ਸਾਬਕਾ ਐਮ.ਸੀ ਨੂੰ ਸਰਕਲ ਪ੍ਰਧਾਨ ਰਾਜਪੁਰਾ ਸ਼ਹਿਰੀ, ਸੁਸ਼ੀਲ ਉਤਰੇਜਾ ਪ੍ਰਧਾਨ ਸਰਕਲ ਟਾਊਨ 1, ਕੇ. ਕੇ. ਸਕੂਲ, ਰਵਿੰਦਰਪਾਲ ਸਿੰਘ ਰਿੰਕੂ ਸਰਾਓ ਪ੍ਰਧਾਨ ਸਰਕਲ 2 ਨਵੀਂ ਕਚਹਿਰੀ, ਰਣਧੀਰ ਸਿੰਘ ਨੀਲਪੁਰ ਪ੍ਰਧਾਨ ਸਰਕਲ ਨੀਲਪੁਰ, ਮਲਕੀਤ ਸਿੰਘ ਬਿੱਟੂ ਪ੍ਰਧਾਨ ਸਰਕਲ 1 ਰਾਜਪੁਰਾ, ਰਣਧੀਰ ਸਿੰਘ ਧੀਰ ਪ੍ਰਧਾਨ ਸਰਕਲ 2 ਰਾਜਪੁਰਾ, ਰਵਿੰਦਰ ਸਿੰਘ ਵਾਲੀਆ ਬਿੱਟੂ ਪ੍ਰਧਾਨ ਸਰਕਲ ਪਟੇਲ ਕਾਲਜ, ਰਘਵੀਰ ਸਿੰਘ ਮੋਹੀ ਪ੍ਰਧਾਨ ਸਰਕਲ ਬਨੂੜ ਸ਼ਹਿਰੀ, ਕੁਲਵਿੰਦਰ ਸਿੰਘ ਤਸੌਲੀ ਪ੍ਰਧਾਨ ਸਰਕਲ ਬਨੂੜ ਦਿਹਾਤੀ, ਰਘਵੀਰ ਸਿੰਘ ਨੰਬਰਦਾਰ ਪ੍ਰਧਾਨ ਸਰਕਲ ਖੇੜਾ ਗੱਜੂ, ਜਤਿੰਦਰ ਸਿੰਘ ਅਰਾਈਮਾਜਰਾ ਸਰਕਲ ਪ੍ਰਧਾਨ ਨਲਾਸ ਕਲਾਂ, ਹਰਮੀਤ ਸਿੰਘ ਟਿਵਾਣਾ ਸੁਰਲ ਸਰਕਲ ਪ੍ਰਧਾਨ ਹਰਿਆਉ, ਸੁਖਦੇਵ ਸਿੰਘ ਪਿਲਖਣੀ ਸਰਕਲ ਪ੍ਰਧਾਨ ਦਮਨਹੇੜੀ, ਕਰਨੈਲ ਸਿੰਘ ਜਲਾਲਪੁਰ ਸਰਕਲ ਪ੍ਰਧਾਨ ਕਾਲੋਮਾਜਰਾ, ਬਲਜੀਤ ਸਿੰਘ ਸਰਕਲ ਪ੍ਰਧਾਨ ਬਖਸ਼ੀਵਾਲਾ, ਹਰਦਿਤ ਸਿੰਘ ਸਰਕਲ ਪ੍ਰਧਾਨ ਧਰਮਗੜ੍ਹ ਦਿਹਾਤੀ ਆਦਿ ਦਾ ਸਿਰੋਪਾਓ ਤੇ ਲੋਈ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਚੱਕ, ਜਥੇਦਾਰ ਜਗਜੀਤ ਸਿੰਘ ਮਰਵਾਹ, ਭਾਗ ਸਿੰਘ ਭਟੇੜੀ, ਮਨਜੀਤ ਸਿੰਘ ਉੜਦਣ, ਜਗਜੀਤ ਸਿੰਘ ਬੰਟੀ, ਮੋਹਨ ਸਿੰਘ ਉੜਦਣ, ਸੁਖਵਿੰਦਰ ਸਿੰਘ ਖੇੜਾਗੱਜੂ, ਬਲਵਿੰਦਰ ਸਿੰਘ ਬੜੈਲੀਆ, ਭੁਪਿੰਦਰ ਸਿੰਘ ਗੋਲੂ ਸਮੇਤ ਹੋਰ ਹਾਜ਼ਰ ਸਨ।