ਅਕਾਲ ਅਕੈਡਮੀ ਬਲਬੇੜ੍ਹਾ ਦਾ 10ਵੀਂ ਦਾ ਸ਼ਾਨਦਾਰ ਨਤੀਜਾ
ਅਕਾਲ ਅਕੈਡਮੀ ਬਲਬੇੜ੍ਹਾ ਦਾ ਦਸਵੀਂ ਜਮਾਤ ਦਾ ਰਿਹਾ ਸ਼ਾਨਦਾਰ ਨਤੀਜਾ
Publish Date: Fri, 17 Apr 2026 07:20 PM (IST)
Updated Date: Sat, 18 Apr 2026 04:10 AM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ ਬਲਬੇੜ੍ਹਾ:- ਸੀਬੀਐੱਸਈ ਬੋਰਡ ਵਲੋਂ ਐਲਾਨੇ 10ਵੀਂ ਦੇ ਨਤੀਜੇ ’ਚ ਅਕਾਲ ਅਕੈਡਮੀ ਬਲਬੇੜ੍ਹਾ ਦਾ ਨਤੀਜਾ 100 ਫੀਸਦੀ ਰਿਹਾ। ਪ੍ਰਿੰਸੀਪਲ ਮੀਰਾ ਵਰਮਾ ਨੇ ਦੱਸਿਆ ਕਿ ਏਕਮਪ੍ਰੀਤ ਕੌਰ ਨੇ 99.2% ਅੰਕ ਪ੍ਰਾਪਤ ਕਰਕੇ ਬਲਾਕ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ।ਨਿਮਰਤ ਕੌਰ ਨੇ 98% ਅੰਕ ਤੇ ਅਦਿਤਯ ਸ਼ਰਮਾ ਨੇ 97.6 ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 6 ਵਿਦਿਆਰਥੀਆਂ ਨੇ 95% ਤੇ 13 ਨੇ 90% ਤੋਂ ਉਪਰ ਅੰਕ ਪ੍ਰਾਪਤ ਕਰ ਕੇ ਅਕੈਡਮੀ ਦਾ ਨਾਂ ਰੌਸ਼ਨ ਕੀਤਾ। ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਮੀਰਾ ਵਰਮਾ ਨੇ ਆਪਣੇ ਸਮੂਹ ਸਟਾਫ ਨਾਲ ਚੰਗੀ ਕਾਰਗੁਜ਼ਾਰੀ ਲਈ ਮਾਪਿਆਂ ਤੇ ਬੱਚਿਆਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਵਧਾਈਆਂ ਦਿੱਤੀਆਂ