ਨਾਇਬ ਤਹਿਸੀਲਦਾਰ ਘਨੌਰ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ
ਪਿੰਡ ਅਜਰਾਵਰ ਵਿੱਚ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਪਹੁੰਚੇ ਨਾਇਬ ਤਹਿਸੀਲਦਾਰ ਘਨੌਰ
Publish Date: Tue, 24 Mar 2026 05:55 PM (IST)
Updated Date: Tue, 24 Mar 2026 05:58 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦਾ ਮੌਕੇ ’ਤੇ ਹੱਲ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਪਿੰਡ ਅਜਰਾਵਰ ਵਿਖੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਨਾਇਬ ਤਹਿਸੀਲਦਾਰ ਘਨੌਰ ਬਲਜੀਤ ਸਿੰਘ ਅਧਿਕਾਰੀਆਂ ਸਮੇਤ ਪਹੁੰਚੇ। ਇਸ ਦੌਰਾਨ ਵਪਾਰੀਆਂ ਨੇ ਆਪਣੇ ਵੱਖ-ਵੱਖ ਮਸਲੇ ਰੱਖੇ, ਜਿਨ੍ਹਾਂ ਦੇ ਹੱਲ ਲਈ ਮੌਕੇ ’ਤੇ ਹੀ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਗੁਰਪ੍ਰੀਤ ਸਿੰਘ ਮੰਨਣ ਅਤੇ ਉਪ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦਾ ਹੱਲ ਕਰਵਾਇਆ। ਵਪਾਰੀਆਂ ਨੇ ਮਾਨ ਸਰਕਾਰ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਅਧਿਕਾਰੀ ਮੌਕੇ ’ਤੇ ਪਹੁੰਚੇ ਹਨ ਅਤੇ ਉਨ੍ਹਾਂ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਉਪ ਚੇਅਰਮੈਨ ਪਟਿਆਲਾ, ਲਖਵਿੰਦਰ ਸਿੰਘ ਮੈਂਬਰ ਘਨੌਰ, ਬਲਜਿੰਦਰ ਸਿੰਘ ਮੈਂਬਰ, ਧਰਮ ਸਿੰਘ ਪਬਰੀ ਮੈਂਬਰ ਘਨੌਰ, ਸਾਲੂ ਜਿੰਦਲ ਮੈਂਬਰ ਘਨੌਰ, ਕਿਰਤ ਸਿੰਘ ਸਿਹਰਾ ਮੈਂਬਰ ਘਨੌਰ, ਸੱਤੀ ਬਾਸਮਾ ਮੈਂਬਰ ਘਨੌਰ, ਅੰਕਿਤ ਸੂਦ ਮੈਂਬਰ ਘਨੌਰ, ਜਸਵੰਤ ਸਿੰਘ ਮੈਂਬਰ ਘਨੌਰ, ਲੱਕੀ ਸਿੰਘ ਮੈਂਬਰ ਘਨੌਰ ਅਤੇ ਗੁਰਜੀਤ ਸਿੰਘ ਮੈਂਬਰ ਘਨੌਰ ਸਮੇਤ ਹੋਰ ਹਾਜ਼ਰ ਸਨ।