ਅਗਰਵਾਲ ਸਭਾ ਦੇ ਪ੍ਰਧਾਨ ਰਾਜੇਸ਼ ਬੱਬੂ ਨੇ ਸੰਭਾਲਿਆ ਅਹੁਦਾ
ਅਗਰਵਾਲ ਸਭਾ ਦੇ ਨਵ ਨਿਯੁਕਤ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੇ ਸੰਭਾਲਿਆ ਅਹੁਦਾ
Publish Date: Tue, 21 Apr 2026 03:34 PM (IST)
Updated Date: Tue, 21 Apr 2026 03:37 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਬੀਤੀ ਦਿਨੀ ਅਗਰਵਾਲ ਸਭਾ ਦੀ ਪ੍ਰਧਾਨਗੀ ਨੂੰ ਲੈ ਕੇ ਚੋਣ ਕਰਵਾਈ ਗਈ। ਜਿਸ ਵਿਚ ਵੱਡੇ ਫਰਕ ਨਾਲ ਰਾਜੇਸ਼ ਕੁਮਾਰ ਬਾਂਸਲ ਬੱਬੂ ਨੇ ਜਿੱਤ ਪ੍ਰਾਪਤ ਕੀਤੀ ਤੇ ਉਨ੍ਹਾਂ ਨੂੰ ਅਗਰਵਾਲ ਸਭਾ (ਰਜਿ) ਨਾਭਾ ਦੇ ਨਵੇਂ ਪ੍ਰਧਾਨ ਚੁਣਿਆ ਗਿਆ। ਇਸ ਸ਼ੁਭ ਮੌਕੇ ਤੇ, ਸ਼੍ਰੀ ਸੁੰਦਰ ਕਾਂਡ ਦਾ ਪਾਠ ਅਗਰਸੇਨ ਪਾਰਕ ਪਟਿਆਲਾ ਗੇਟ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਨਵ ਨਿਯੁਕਤ ਪ੍ਰਧਾਨ ਤੇ ਸਮਾਜ ਸੇਵੀ ਰਾਜੇਸ਼ ਬਾਂਸਲ ਬੱਬੂ ਨੇ ਆਪਣਾ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਸਮੂਹ ਅਗਰਵਾਲ ਸਮਾਜ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉਹਨਾਂ ਕਿਹਾ ਕਿ ਮੇਰਾ ਇੱਕ ਹੀ ਮੁੱਖ ਮਕਸਦ ਹੈ ਕਿ ਅਗਰਵਾਲ ਸਮਾਜ ਨੂੰ ਸਿਖਰਾਂ ਤੇ ਲੈ ਕੇ ਜਾਵਾਂ ਅਤੇ ਸਮਾਜ ਨੂੰ ਇਕ ਮੰਚ ਤੇ ਇਕੱਠਾ ਕੀਤਾ ਜਾਵੇ। ਰਾਜੇਸ਼ ਬਾਂਸਲ ਬੱਬੂ ਨੇ ਕਿਹਾ ਕਿ ਜੇ ਕਿਸੇ ਅਗਰਵਾਲ ਸਮਾਜ ਦੇ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਨਾਂ ਲਈ ਉਹ 24 ਘੰਟੇ ਸੇਵਾ ਲਈ ਹਾਜ਼ਰ ਹਨ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਨਵ ਨਿਯੁਕਤ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਮੇਸ਼ ਸਿੰਗਲਾ, ਪ੍ਰੇਮ ਗੋਇਲ, ਅਮਨ ਗੁਪਤਾ, ਗਿਆਨ ਸਿੰਘ ਮੂੰਗੋ, ਓਮ ਪ੍ਰਕਾਸ਼ ਗਰਗ, ਜੀਵਨ ਪ੍ਰਕਾਸ਼ ਬਾਂਸਲ, ਸੁਰਿੰਦਰ ਗੁਪਤਾ, ਕ੍ਰਿਸ਼ਨ ਗੋਇਲ, ਜੇਪੀ ਗੁਪਤਾ, ਸਨੀ ਸਿੰਗਲਾ, ਵਿਜੇ ਗਰਗ, ਅਮਿਤ ਜਿੰਦਲ, ਪਰਵੀਨ ਗੁਪਤਾ, ਰਮਨ ਸਿੰਗਲਾ, ਲਵਨੀਸ਼ ਲੱਕੀ, ਰਮਨ ਜਿੰਦਲ ਭੋਲਾ, ਹੈੱਪੀ ਠੇਕੇਦਾਰ, , ਵਿਕਾਸ ਮਿੱਤਲ, ਸੁਨੀਲ ਗੁਪਤਾ, ਰਾਜ ਕੁਮਾਰ ਰਾਜੂ, ਐਡਵੋਕੇਟ ਅਤੁਲ ਬਾਂਸਲ, ਮੋਹਨ ਲਾਲ ਮਿੱਤਲ, ਪ੍ਰਮੋਦ ਜਿੰਦਲ, ਅਸ਼ੋਕ ਜਿੰਦਲ, ਦੀਪਕ ਗੁਪਤਾ, ਪ੍ਰੇਮ ਸਾਗਰ,, ਅਸ਼ੋਕ ਕੁਮਾਰ ਕਾਲਾ, ਮੋਹਿਤ ਅਰੋੜਾ, ਮਹੇਸ਼ ਇੰਦਰ ਸ਼ਰਮਾ, ਸੰਜੀਵ ਜਿੰਦਲ, ਵਿਕਾਸ ਗੋਇਲ, ਸੋਮ ਨਾਥ ਢੱਲ, ਸੁਭਾਸ਼ ਸਹਿਗਲ, ਐਡਵੋਕੇਟਨਰੇਸ ਸਿੰਗਲਾ, ਸੰਦੀਪ ਬਾਂਸਲ, ਡਾ ਸੰਜੇ ਗੋਇਲ, ਡਾ ਵੀਨੂੰ ਗੋਇਲ, ਸੰਦੀਪ ਗਰਗ, ਹਿਮਾਂਸ਼ੂ ਜਿੰਦਲ, ਅਨੁਜ ਕੁਮਾਰ, ਰਾਕੇਸ਼ ਬਾਂਸਲ, ਕ੍ਰਿਸ਼ਨ ਮੰਗਲਾ ਕੁੱਕੀ, ਨਰੇਸ਼ ਗੁਪਤਾ, ਸੁਮਿਤ ਗੋਇਲ ਸ਼ੰਟੀ, ਸੰਦੀਪ ਸਿੰਗਲਾ, ਜਤਿੰਦਰ ਗੁਪਤਾ ਆਦਿ ਹਾਜ਼ਰ ਸਨ।