2 ਕਿਲੋ ਅਫੀਮ ਤੇ 200 ਨਸ਼ੇ ਦੀਆਂ ਗੋਲੀਆਂ ਸਮੇਤ 3 ਵਿਅਕਤੀ ਕਾਬੂ
2 ਕਿਲੋ ਅਫੀਮ ਤੇ 200 ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀ ਕਾਬੂ
Publish Date: Sat, 31 Jan 2026 06:04 PM (IST)
Updated Date: Sat, 31 Jan 2026 06:07 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਪਾਤੜਾਂ ਪੁਲਿਸ ਨੇ ਦੋ ਵੱਖ-ਵੱਖ ਕੇਸਾਂ ਤਹਿਤ ਦੋ ਕਿਲੋ ਅਫੀਮ ਅਤੇ 200 ਨਸ਼ੇ ਦੀਆਂ ਗੋਲੀਆਂ ਸਮੇਤ ਸਬੰਧਿਤ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਹਰਪ੍ਰੀਤ ਸਿੰਘ ਮੁੱਖ ਅਫਸਰ ਸਦਰ ਥਾਣਾ ਪਾਤੜਾਂ ਦੀ ਅਗਵਾਈ ਹੇਠ ਹੌਲਦਾਰ ਗੁਰਸੇਵਕ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ 11 ਕਿੱਲੇ ਵਾਲੀ ਅਨਾਜ ਮੰਡੀ ਪਾਤੜਾਂ ਵਿਖੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਰੋਕ ਕੇ ਤੁਲਾਸ਼ੀ ਦੌਰਾਨ 200 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਤੇ ਉਕਤ ਵਿਅਕਤੀ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਪਿੰਡ ਬੂਰੜ ਵਜੋਂ ਹੋਈ, ਜਿਸ ’ਤੇ ਮੁਕੱਦਮਾ ਨੰਬਰ 22, 22/61/85 ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਥਾਣੇਦਾਰ ਨਿਸ਼ਾਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਿਆਲ ਹਮ ਝੇੜੀ ਬਾਈਪਾਸ ਵਿਖੇ ਨਾਕੇਬੰਦੀ ਦੌਰਾਨ ਮੁਖਬਰੀ ਦੇ ਆਧਾਰ ’ਤੇ ਉਕਤ ਵਿਅਕਤੀ ਵਿਸ਼ਾਲ ਪੁੱਤਰ ਬਾਲਾ ਰਾਮ ਅਤੇ ਰਾਹੁਲ ਪੁੱਤਰ ਬਾਲੂ ਰਾਮ ਵਾਸੀਆਂ ਸ਼ਾਮਗੜ੍ਹ ਜ਼ਿਲ੍ਹਾ ਮੰਡਸੋਰ ਮੱਧ ਪ੍ਰਦੇਸ਼ ਪਾਸੋਂ ਦੋ ਕਿਲੋ ਅਫੀਮ ਬਰਾਮਦ ਕਰ ਕੇ ਮੁਕੱਦਮਾ ਨੰਬਰ 23 18 61 85 ਐੱਨਡੀਪੀਐੱਸ ਐਕਟ ਤਹਿਤ ਪਾਤੜਾਂ ਥਾਣਾ ਵਿਖੇ ਮੁਕੱਦਮਾ ਦਰਜ ਕਰ ਕੇ ਉਕਤ ਵਿਅਕਤੀਆ ਤੋਂ ਪੁੱਛ ਕੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀਆਂ ਵੱਲੋਂ ਇਹ ਅਫੀਮ ਮੱਧ ਪ੍ਰਦੇਸ਼ ਰਾਜ ਤੋਂ ਲਿਆ ਕੇ ਵਾਇਆ ਹਰਿਆਣਾ ਵਿੱਚੋਂ ਲਿਕ ਸੜਕਾਂ ਰਾਹੀਂ ਹੁੰਦੇ ਹੋਏ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕੀਤਾ ਜਾਣਾ ਸੀ। ਇਸ ਸਬੰਧੀ ਉਕਤ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਸ਼ਹਿਰੀ ਚੌਕੀ ਇੰਚਾਰਜ ਸਭ ਇੰਸਪੈਕਟਰ ਲਵਦੀਪ ਸਿੰਘ ਆਦਿ ਹਾਜ਼ਰ ਸਨ।