ਮਹਿਰਾ ਭਾਈਚਾਰੇ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਵਾਂਗੇ : ਐਡਵੋਕੇਟ ਨਿਰਮਲ
ਮਹਿਰਾ ਭਾਈਚਾਰੇ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਵਾਂਗੇ: ਐਡਵੋਕੇਟ ਨਿਰਮਲ
Publish Date: Tue, 03 Feb 2026 05:09 PM (IST)
Updated Date: Tue, 03 Feb 2026 05:11 PM (IST)

ਫੋਟੋ 3ਪੀਟੀਐਲ: 12 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਮਹਿਰਾ ਬਰਾਦਰੀ ਵੱਲੋਂ ਇਕ ਵਿਸ਼ੇਸ਼ ਇਕੱਠ ਐਡਵੋਕੇਟ ਨਿਰਮਲ ਸਿੰਘ ਬੀਬੀਪੁਰ, ਪ੍ਰਧਾਨ ਮਹਿਰਾ ਮਹਾਸਭਾ ਪੰਜਾਬ ਦੀ ਅਗਵਾਈ ਹੇਠ ਇਕ ਨਿੱਜੀ ਪੈਲੇਸ ਵਿਖੇ ਕੀਤਾ ਗਿਆ। ਇਸ ਮੌਕੇ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ ਕੀਤੇ। ਇਸ ਇਕੱਠ ਵਿੱਚ ਮਹਿਰਾ ਮਹਾ ਸਭਾ ਦੇ ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਇਕੱਠੇ ਚੱਲਣ ਅਤੇ ਸਮਾਜ ਦੀ ਤਰੱਕੀ ਲਈ ਮਿਲਜੁਲ ਕੇ ਕੰਮ ਕਰਨ ਦਾ ਵਾਅਦਾ ਵੀ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਨਿਰਮਲ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਮਹਿਰਾ ਭਾਈਚਾਰੇ ਨੂੰ ਇਕ ਮੰਚ ਅਤੇ ਇਕ ਝੰਡੇ ਹੇਠ ਇਕੱਠੇ ਕਰਨਾ ਹੈ ਤਾਂ ਜੋ ਮਹਿਰਾ ਭਾਈਚਾਰੇ ਦੇ ਲੋਕਾਂ ਦੇ ਹੱਕ ਉਹਨਾਂ ਨੂੰ ਦਵਾ ਸਕੀਏ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਸਰਕਾਰਾਂ ਨੇ ਮਹਿਰਾ ਭਾਈਚਾਰੇ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਸੀ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਮਹਿਰਾ ਬਰਾਦਰੀ ਨੂੰ ਕੋਈ ਵੀ ਆਹੁਦਾ ਜਾਂ ਕੋਈ ਜਿੰਮੇਵਾਰੀ ਨਹੀਂ ਦਿੱਤੀ ਗਈ ਪਰ ਹੁਣ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਅਸੀਂ ਮਹਿਰਾ ਭਾਈਚਾਰੇ ਦੇ ਲੋਕਾਂ ਦੇ ਹੱਕਾਂ ਉੱਤੇ ਡਾਕਾ ਨਹੀਂ ਮਾਰਨ ਦੇਵਾਂਗੇ। ਇਸ ਵਿਸ਼ਾਲ ਇਕੱਠ ’ਚ ਬੀਬੀਪੁਰ ਖੁਰਦ, ਖੇਡ਼ੀ ਰਾਜੂ ਸਿੰਘ, ਜੁਲਾਹ ਖੇਡ਼ੀ, ਸਾਧੂ ਨਗਰ, ਕਿਸ਼ਨਪੁਰ, ਮਿਹੋਣ, ਨੰਦਗਡ਼੍ਹ, ਰਾਜਗਡ਼੍ਹ, ਮਹਿਮੂਦਪੁਰ ਰੁਡ਼ਕੀ, ਜੋਧਪੁਰ, ਬੁਧਮੋਰ, ਖਾਲਸਪੁਰ, ਜਲਬੇਡ਼ਾ, ਰਾਠੀਆ, ਪਹਾਡ਼ੀਪੁਰ, ਬਿੰਜਲ, ਕੋਲੇ ਮਾਜਰਾ, ਛੰਨਾ, ਦੀਵਾਨ ਵਾਲਾ, ਅਲੀਪੁਰ ਸਿੱਖਾਂ, ਭਾਂਬਲ, ਦੁੱਧਨ ਸਾਧਾਂ, ਅਦਾਲਤੀਵਾਲਾ, ਜਲਬੇਡ਼ਾ, ਨੋਰੰਗਵਾਲ, ਮਾਡ਼ੂ, ਬਾਬਾ ਮੋਤੀ ਰਾਮ ਮਹਿਰਾ ਸੇਵਾ ਕਮੇਟੀ ਫ਼ਤਹਿਗਡ਼੍ਹ ਸਾਹਿਬ, ਭਾਨਰੀ ਤੋਂ ਇਲਾਵਾ ਹਲਕਾ ਸਨੌਰ ਦੇ ਵੱਖ ਵੱਖ ਪਿੰਡਾਂ ਅਤੇ ਜਿਲਾ ਪਟਿਆਲਾ, ਧਨੌਲਾ ਜਿਲਾ ਬਰਨਾਲਾ, ਪਾਇਲ ਜ਼ਿਲ੍ਹਾ ਲੁਧਿਆਣਾ ਤੇ ਸਮੁੱਚੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ।