ਧਰਤੀ ਹੇਠਲਾ ਪਾਣੀ ਬਚਾਉਣ ਲਈ ਕੁਦਰਤੀ ਖੇਤੀ ਕਰਨ ਦੀ ਲੋੜ : ਐਡਵੋਕੇਟ ਫੁਲਕਾ
ਧਰਤੀ ਹੇਠਲਾ ਪਾਣੀ ਬਚਾਉਣ ਲਈ ਕੁਦਰਤੀ ਖੇਤੀ ਕਰਨ ਦੀ ਲੋੜ: ਐਡਵੋਕੇਟ ਫੁਲਕਾ
Publish Date: Mon, 09 Mar 2026 05:28 PM (IST)
Updated Date: Mon, 09 Mar 2026 05:30 PM (IST)

ਫੋਟੋ 9ਪੀਟੀਐਲ: 15 ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪਿੰਡ ਚੱਕ ਅੰਮ੍ਰਿਤਸਰੀਆ ਵਿਖੇ ਜਾਗਰੂਕ ਕਿਸਾਨ ਦਲਜੀਤ ਸਿੰਘ ਚੱਕ ਦੀ ਅਗਵਾਈ ਵਿਚ ‘ਖੇਤੀ ਸਤਿਸੰਗ’ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਮਹਾਰਾਣੀ ਪ੍ਰੀਤੀ ਸਿੰਘ (ਨਾਭਾ), ਪਦਮਸ੍ਰੀ ਐਡਵੋਕੇਟ ਐਚ.ਐਸ.ਫੂਲਕਾ ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਅਵਤਾਰ ਸਿੰਘ ਫਗਵਾੜਾ, ਕ੍ਰਿਪਾਲ ਸਿੰਘ ਫਗਵਾੜਾ, ਸ਼੍ਰੀਮਤੀ ਜੋਤੀ ਸ਼ਰਮਾ, ਪ੍ਰੀਤਇੰਦਰਪਾਲ ਸਿੰਘ ਮਿੰਟੂ, ਭਾਈ ਹਰਜਿੰਦਰ ਸਿੰਘ ਮਾਝੀ, ਕੁਲਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨ ਦਲਜੀਤ ਸਿੰਘ ਦੇ ਖੇਤ ਵਿਚ ਕੁਦਰਤੀ ਢੰਗ ਨਾਲ ਕੀਤੀ ਜਾ ਰਹੀ ਸਰੋਂ ਤੇ ਗੰਨੇ ਦੀ ਖੇਤੀ ਨੂੰ ਵੇਖਦਿਆਂ ਇਕੱਤਰ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਐਡਵੋਕੇਟ ਐਚ.ਐਸ. ਫੁਲਕਾ ਨੇ ਪੰਜਾਬ ਵਿਚ ਦਿਨੋ-ਦਿਨ ਪਾਣੀ ਦੇ ਡਿਗਦੇ ਪੱਧਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਕੋਲ ਸਿਰਫ 13 ਸਾਲਾਂ ਦਾ ਪਾਣੀ ਬਚਿਆ ਹੈ ਅਤੇ ਧਰਤੀ ਹੇਠਲਾ ਪਾਣੀ ਜਹਿਰੀਲਾ ਹੋਣ ਕਰਕੇ ਹਰ ਸਾਲ 2700 ਲੋਕ ਕੈਂਸਰ ਦੀ ਬਿਮਾਰੀ ਕਾਰਨ ਮੋਤ ਦੇ ਮੂੰਹ ਵਿਚ ਚੱਲੇ ਜਾਂਦੇ ਹਨ। ਡਾ: ਅਵਤਾਰ ਸਿੰਘ ਫਗਵਾੜਾ ਨੇ ਕਿਹਾ ਕਿ ਸਿੱਖ ਪ੍ਰਚਾਰਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਪਾਣੀ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਵਿਚ ਆਈ ਹਰੀ ਕਰਾਂਤੀ ਬਾਰੇ ਦੱਸਦਿਆਂ ਕਿਹਾ ਕਿ ਪੰਜਾਬੀਆਂ ਨੇ ਅੰਨ ਦੇ ਭੰਡਾਰ ਭਰਨ ਲਈ ਜ਼ਮੀਨ ਨੂੰ ਖਾਦਾਂ, ਸਪਰੇਆਂ ਅਤੇ ਧਰਤੀ ਹੇਠਲਾ ਬਹੁਮੁੱਲਾ ਪਾਣੀ ਕੱਢ ਕੇ ਜਿਥੇ ਅਨਾਜ ਦੇ ਭੰਡਾਰ ਭਰੇ ਹਨ। ਜਿਸ ਦਾ ਖਮਿਆਜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਨਾ ਪਵੇਗਾ। ਇਸ ਮੌਕੇ ਡਾ: ਹਰਜੀਤ ਸਿੰਘ ਗਿੱਲ, ਜਸਬੀਰ ਸਿੰਘ ਖੇੜੀਰਾਜੂ,ਅਵਤਾਰ ਸਿੰਘ ਭੇਡਪੁਰੀ,ਪ੍ਰਸੋਤਮ ਸਿੰਘ ਮਾਨਸਾ, ਜੁਗਨੂੰ ਸਿੰਘ ਨਿਜਾਮਨੀਵਾਲਾ, ਸੈਕਟਰੀ ਸਤਨਾਮ ਸਿੰਘ ਗਿੱਲ, ਹਰਜੀਤ ਸਿੰਘ ਦੇਦਨਾ ਵੀ ਮੌਜੂਦ ਸਨ।