ਬੱਸ ਤੇ ਟਰੱਕ ਦੀ ਟੱਕਰ ‘ਚ ਇਕ ਦੀ ਮੌਤ
ਬੱਸ ਤੇ ਟਰੱਕ ਦੀ ਟੱਕਰ ‘ਚ ਬੱਸ ਡਰਾਈਵਰ ਦੀ ਮੌਤ
Publish Date: Thu, 16 Apr 2026 05:48 PM (IST)
Updated Date: Fri, 17 Apr 2026 04:10 AM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਦਿੱਲੀ–ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਘੱਗਰ ਸਰਾਏ ਨੇੜੇ ਤੜਕੇ ਸਮੇਂ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਬੱਸ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 4–5 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਅੰਮ੍ਰਿਤਸਰ ਤੋਂ ਵਾਇਆ ਗੁਰਦਾਸਪੁਰ ਦਿੱਲੀ ਜਾ ਰਹੀ ਪ੍ਰਾਈਵੇਟ ਬੱਸ ਦੀ ਟੱਕਰ ਇੱਕ ਅਣਪਛਾਤੇ ਟਰੱਕ ਨਾਲ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਦਾ ਅੱਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਡਰਾਈਵਰ ਗੰਭੀਰ ਜਖਮੀ ਹੋ ਗਿਆ। ਹਾਦਸੇ ’ਚ ਬੱਸ ਡਰਾਈਵਰ ਪਰਵਿੰਦਰ ਸਿੰਘ 47 ਸਾਲ ਵਾਸੀ ਬਟਾਲਾ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਤੇ ਪੁਲਿਸ ਮੌਕੇ ‘ਤੇ ਪਹੁੰਚੇ ਤੇ ਜਖਮੀ ਯਾਤਰੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ।ਪੁਲਿਸ ਦੇ ਅਨੁਸਾਰ ਹਾਦਸੇ ਤੋਂ ਬਾਅਦ ਟਰੱਕ ਸਮੇਤ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਏ.ਐੱਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਟਰੱਕ ਅਤੇ ਉਸ ਦੇ ਡਰਾਈਵਰ ਦੀ ਭਾਲ ਜਾਰੀ ਹੈ।