ਟਰੱਕ ਦੀ ਟੱਕਰ ਨਾਲ ਸਕਿਓਰਿਟੀ ਗਾਰਡ ਜ਼ਖ਼ਮੀ
ਟਰੱਕ ਦੀ ਟੱਕਰ ਨਾਲ ਸਕਿਊਰਟੀ ਗਾਰਡ ਜ਼ਖ਼ਮੀ
Publish Date: Thu, 19 Mar 2026 04:52 PM (IST)
Updated Date: Thu, 19 Mar 2026 04:55 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਪਿੰਡ ਚੂਹੜਪੁਰ ਖੁਰਦ ਥਾਣਾ ਛਛਰੋਲੀ ਜ਼ਿਲ੍ਹਾ ਯਮੁਨਾਨਗਰ ਦੇ ਰਹਿਣ ਵਾਲੇ ਵਿਜੈ ਕੁਮਾਰ ਨੇ ਥਾਣਾ ਸ਼ੰਭੂ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪਿੰਡ ਤੇਪਲਾ ਵਿਖੇ ਇਕ ਡਿਲੀਵਰੀ ਕੰਪਨੀ ਵਿਚ ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 17 ਮਾਰਚ ਨੂੰ ਕਰੀਬ 4:30 ਵਜੇ ਸ਼ਾਮ ਇਕ ਨਾਮਾਲੂਮ ਟਰੱਕ ਡਰਾਈਵਰ ਨੇ ਟਰੱਕ ਬੈਕ ਕਰਦੇ ਸਮੇਂ ਲਾਪਰਵਾਹੀ ਨਾਲ ਉਸ ਦੇ ਸਾਥੀ ਕਰਮਚਾਰੀ ਬੀਰ ਚੰਦ ਵਾਸੀ ਅਯੋਧਿਆ ਥਾਣਾ ਬਰਾੜਾ ਜ਼ਿਲ੍ਹਾ ਅੰਬਾਲਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਬੀਰ ਚੰਦ ਨੂੰ ਕਾਫੀ ਸੱਟਾਂ ਲੱਗੀਆਂ। ਪੁਲਿਸ ਵੱਲੋਂ ਵਿਜੈ ਕੁਮਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਨਾਮਾਲੂਮ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।