ਆੜ੍ਹਤੀ ਐਸੋ. ਨੇ ਲਾਇਆ 34ਵਾਂ ਸਾਲਾਨਾ ਭੰਡਾਰਾ
ਆੜਤੀ ਐਸੋਸੀਏਸ਼ਨ ਨੇ ਲਾਇਆ 34ਵਾਂ ਸਾਲਾਨਾ ਭੰਡਾਰਾ
Publish Date: Fri, 30 Jan 2026 04:18 PM (IST)
Updated Date: Sat, 31 Jan 2026 04:04 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਨਵੀਂ ਅਨਾਜ ਮੰਡੀ ਵਿਖੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਵੀਰਵਾਰ ਨੂੰ 34ਵਾਂ ਸਾਲਾਨਾ ਭੰਡਾਰਾ ਪ੍ਰਧਾਨ ਪ੍ਰਦੀਪ ਮਿੱਤਲ ਦੀਪਾ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਪ੍ਰਦੀਪ ਮਿੱਤਲ ਦੀਪਾ ਨੇ ਦੱਸਿਆ ਕਿ ਸਮੂਹ ਆੜ੍ਹਤੀਆ ਭਾਈਚਾਰੇ ਦੇ ਸਹਿਯੋਗ ਨਾਲ ਆੜ੍ਹਤੀ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਹਰੇਕ ਸਾਲ ਭੰਡਾਰਾ ਲਗਾਇਆ ਜਾਂਦਾ ਹੈ। ਭੰਡਾਰੇ ਦੌਰਾਨ ਪੂਰੀ-ਛੋਲੇ, ਦਾਲ-ਰੋਟੀ ਤੇ ਕੜਾਹ ਪ੍ਰਸ਼ਾਦ ਦਾ ਲੰਗਰ ਅਤੁੱਟ ਵਰਤਾਇਆ ਗਿਆ। ਲੰਗਰ ਵਿੱਚ ਸਮੂਹ ਆੜ੍ਹਤੀ ਤੇ ਮੁਨੀਮ ਭਾਈਚਾਰੇ ਵੱਲੋਂ ਵੱਧ-ਚੜ੍ਹ ਕੇ ਸੇਵਾ ਨਿਭਾਈ ਗਈ। 34ਵੇਂ ਸਾਲਾਨਾ ਭੰਡਾਰੇ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਤਰਸੇਮ ਤੂਰ ਬਾਲਦ ਵਾਲੇ, ਭਾਜਪਾ ਆਗੂ ਅਤੇ ਐਫਸੀਆਈ ਪੰਜਾਬ ਦੇ ਡਾਇਰੈਕਟਰ ਗੁਰਤੇਜ ਸਿੰਘ ਝਨੇੜੀ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਝਨੇੜੀ, ਦੀਵੇਸ਼ ਗੋਇਲ, ਕਾਂਗਰਸੀ ਆਗੂ ਮੰਗਤ ਸ਼ਰਮਾ, ਸੇਠ ਸ਼ਿਬੂ ਗੋਇਲ, ਸਮਾਜ ਸੇਵੀ ਟਵਿੰਕਲ ਗੋਇਲ, ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਮਿੱਤਲ, ਪੰਜਾਬ ਪੱਲੇਦਾਰ ਮਜ਼ਦੂਰ ਦਲ ਦੇ ਪ੍ਰਧਾਨ ਰਾਮ ਮੱਟਰ, ਆਪ ਆਗੂ ਅਵਤਾਰ ਤਾਰੀ ਤੋਂ ਇਲਾਵਾ ਵਿਜੈ ਸਿੰਗਲਾ, ਦਲਜੀਤ ਘੁਮਾਣ ਸਰਪੰਚ ਘਰਾਚੋਂ, ਬਲਜਿੰਦਰ ਤੇਜੇ ਅਤੇ ਰਜਿੰਦਰ ਸਿੰਘ ਦੋਨੋਂ ਬਲਾਕ ਸੰਮਤੀ ਮੈਂਬਰ, ਸਤੀਸ਼ ਗਰਗ ,ਸਰਜੀਵਨ ਜਿੰਦਲ, ਜਗਦੇਵ ਬੁੱਟਰ, ਵਿਨੋਦ ਮਿੱਤਲ, ਵਿਪਨ ਜਿੰਦਲ, ਹਰਬੰਸ ਲਾਲ ਮਿੱਤਲ, ਅਸ਼ੋਕ ਮਿੱਤਲ, ਜਗਦੀਸ਼ ਕੁਮਾਰ ਸਮੇਤ ਐਸੋਸੀਏਸ਼ਨ ਦੇ ਦਫਤਰ ਇੰਚਾਰਜ ਲੱਕੀ ਸ਼ਰਮਾ, ਸੀਤਾ ਰਾਮ ਹਾਜ਼ਰ ਸਨ।