ਦਰਜਨ ਪਰਿਵਾਰ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ‘ਆਪ’ ਵਿਚ ਸ਼ਾਮਲ
ਦਰਜਨ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ
Publish Date: Sun, 12 Apr 2026 05:13 PM (IST)
Updated Date: Mon, 13 Apr 2026 04:05 AM (IST)

ਐੱਚਐੱਸਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਹਲਕਾ ਰਾਜਪੁਰਾ ਦੇ ਪਿੰਡ ਜੰਡੋਲੀ ਦੇ ਆਪ ਆਗੂ ਸਰਪੰਚ ਜਸ਼ਤਾਰ ਸਿੰਘ ਅਤੇ ਆਪ ਆਗੂ ਰਜਿੰਦਰ ਸਿੰਘ ਦੇ ਯਤਨਾਂ ਸਦਕਾ ਦੋ ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ, ਕਾਂਗਰਸ ਨੂੰ ਛੱਡ ਕੇ ਹਲਕਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਵਿਧਾਇਕਾਂ ਨੀਨਾ ਮਿੱਤਲ ਵੱਲੋਂ ਪਾਰਟੀ ਚਿੰਨ ਵਾਲੇ ਮਫਰਲ ਪਾ ਕੇ ਸਨਮਾਨਿਤ ਕੀਤਾ ਗਿਆ। ਆਪ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੇ ਦੱਸਿਆ ਕਿ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਾਂ। ਉਨ੍ਹਾਂ ਕਿਹਾ ਕਿ ਜਿੰਨਾ ਵਿਕਾਸ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਹੋਇਆ ਹੈ ਉਹ ਨਾ ਤਾਂ ਅਕਾਲੀ ਦਲ ਸਰਕਾਰ ’ਚ ਹੋਇਆ ਤੇ ਨਾ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਹੋਇਆ ਇਸ ਨੂੰ ਦੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਦੇ ਸਪੁੱਤਰ ਲਵਿਸ਼ ਮਿੱਤਲ ਨੇ ਪਾਰਟੀ ਵਿੱਚ ਸ਼ਾਮਲ ਹੋਏ ਵਰਕਰਾਂ ਨੂੰ ਜੀ ਆਇਆ ਆਖਿਆ ਅਤੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪਾਰਟੀ ਵਿੱਚ ਸ਼ਾਮਲ ਹੋਏ ਲਖਵਿੰਦਰ ਸਿੰਘ, ਰਵਿੰਦਰ ਸਿੰਘ, ਮੋਹਨ ਸਿੰਘ, ਪਰਮਜੀਤ ਸਿੰਘ,ਬਲਵਿੰਦਰ ਸਿੰਘ, ਸੁਖਵੀਰ ਸਿੰਘ, ਦਿਲਬਾਗ ਸਿੰਘ, ਜੋਗਿੰਦਰ ਸਿੰਘ, ਸਮਸ਼ੇਰ ਸਿੰਘ, ਵਿਨੋਦ ਕੁਮਾਰ, ਰਕੇਸ ਕੁਮਾਰ, ਸਾਗਰ ,ਮੰਗਲ , ਮੰਗਰੀ ਲਾਲ, ਰਾਮਨਿਵਾਸ ,ਪਲਵਿੰਦਰ ਕੁਮਾਰ, ਮਨਪ੍ਰੀਤ ਕੌਰ, ਸੋਨੀਆਂ ,ਸ਼ੇਰ ਕੌਰ, ਮਨਜੀਤ ਕੌਰ, ਸਰਵਣ ਕੌਰ, ਅਤੇ ਜਸਤਾਰ ਸਿੰਘ ਸਰਪੰਚ ਜੰਡੋਲੀ ਹਾਜ਼ਰ ਸਨ।