‘ਆਪ’ ਆਗੂਆਂ ਨੇ ਵੰਡੇ ਲੱਡੂ
ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1 ਹਜ਼ਾਰ ਰੁਪਏ ਦੀ ਪੂਰੀ ਕਰਨ ਦੀ ਖੁਸ਼ੀ ਵਿੱਚ ਆਪ ਆਗੂਆਂ ਵਲੋਂ ਵੰਡੇ ਲੱਡੂ
Publish Date: Mon, 09 Mar 2026 04:20 PM (IST)
Updated Date: Mon, 09 Mar 2026 04:24 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਟਾਹਲੀ ਵਾਲਾ ਚੌਕ ਵਿਚਕਾਰ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਪਾਰਟੀ ਵਲੰਟੀਅਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਪੂਰੀ ਹੋਣ ਦੀ ਖੁਸ਼ੀ ਦੇ ਢੋਲ ਦੀ ਥਾਂ ਉੱਤੇ ਭੰਗੜਾ ਪਾਇਆ ਅਤੇ ਲੱਡੂ ਵੰਡੇ ਗਏ। ਇੱਥੋਂ ਦੇ ਟਾਹਲੀ ਵਾਲੇ ਚੌਂਕ ਵਿਚਕਾਰ ਗਰੰਟੀ ਦੀ ਖੁਸ਼ੀ ’ਚ ਟਕਸਾਲੀ ਅਤੇ ਸੀਨੀਅਰ ਆਗੂ ਦੀਪਕ ਸੂਦ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ, ਪ੍ਰਵੀਨ ਛਾਬੜਾ ਵਾਈਸ ਚੇਅਰਮੈਨ ਦੀ ਅਗਵਾਈ ’ਚ ਟਾਹਲੀ ਵਾਲਾ ਚੌਕ ਰਾਜਪੁਰਾ ਵਿਖੇ ਲੱਡੂ ਵੰਡੇ ਗਏ ਅਤੇ ਢੋਲ ਵਜਾ ਕੇ ਖੁਸ਼ੀ ਮਨਾਏ ਗਈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਹੋਣਹਾਰ ਤੇ ਬਹੁਤ ਹੀ ਸਤਿਕਾਰਯੋਗ ਅਗਾਂਹ ਵਧੂ ਸੋਚ ਦੇ ਮਾਲਕ ਭਗਵੰਤ ਮਾਨ ਅਤੇ ਪੰਜਾਬ ਦੀ ਸਾਰੇ ਹੀ ਕੈਬਨਿਟ ਟੀਮ ਨੇ ਬਜਟ ’ਚ ਸਾਡੀਆਂ ਭੈਣਾਂ ਤੇ ਮਾਤਾਵਾਂ ਨੂੰ ਜੋ ਚੋਣਾਂ ਵਿਚ 1000 ਰੁਪਏ ਦੇਣ ਦੀ ਗਰੰਟੀ ਦਿੱਤੀ ਸੀ ਜਿਸਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਇਹ ਗਰੰਟੀ ਪੂਰੀ ਕੀਤੀ। ਇਸ ਦੀ ਰਜਿਸਟਰੇਸ਼ਨ 13 ਅਪ੍ਰੈਲ 202ਤੋਂ ਬੂਥ ਪੱਧਰ ਤੇ ਸ਼ੁਰੂ ਹੋਵੇਗੀ ਅਤੇ ਇਹ ਰਾਸ਼ੀ ਉਨ੍ਹਾਂ ਦੇ ਬੈਂਕ ਰਾਹੀਂ ਸਿੱਧੇ ਖਾਤਿਆਂ ਵਿਚ ਪਹੁੰਚੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਟਕਸਾਲੀ ਆਗੂਆਂ ਤੋਂ ਇਲਾਵਾ ਜਸਬੀਰ ਸਿੰਘ ਚੰਦੂਆ ਚੇਅਰਮੈਨ ਮਾਰਕੀਟ ਕਮੇਟੀ ਬਨੂੜ, ਅਵਤਾਰ ਸਿੰਘ ਹਰਪਾਲਪੁਰ, ਇੰਦੂ ਡਹਿਰਾ, ਮਨੀਸ ਸੂਦ, ਮਨੀਸ ਸਰਮਾ, ਚੰਨਣ ਸਿੰਘ, ਮਨੀਸ ਬਤਰਾ, ਕਰਨੈਲ ਪੁਰੀ, ਕੇਵਲ ਪੁਰੀ, ਨਰੇਸ਼ ਕੁਮਾਰ, ਅਮਰਜੀਤ ਸਿੰਘ, ਅਮਰੀਕ ਸਿੰਘ, ਮਹਿੰਦਰ ਸਿੰਘ ਗਨੇਸਨਗਰ, ਸੁਖਵਿੰਦਰ ਸੁਖੀ, ਪਰਵੀਨ ਕੁਮਾਰ, ਅਮਿਤ ਡਹਿਰਾ, ਜਨਕ ਰਾਜ, ਮੁਹੰਮਦ ਹੁਸੈਨ, ਚਿਰੰਜੀ ਲਾਲ ਸ਼ਰਮਾ, ਸਿਕਦੰਰ ਸਿੰਘ, ਦਵਿੰਦਰ ਸਿੰਘ ਰੰਗੀਆਂ, ਕਰਨਗੜੀ, ਬੰਟੀ ਖਾਨਪੁਰ , ਸੁਸ਼ੀਲ ਰਾਮਦੇਵ, ਕ੍ਰਿਸ਼ਨ ਕੁਮਾਰ ਫੌਜੀ ਵੱਲੋਂ ਆਪ ਦੀ ਹਾਈਕਮਾਂਡ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ।