ਯੂਥ ਸਪੋਰਟਸ ਕਲੱਬ ਨੇ ਕਰਵਾਇਆ ਪਹਿਲਾ ਕੁਸ਼ਤੀ ਦੰਗਲ
ਕੁਸ਼ਤੀ ਦੰਗਲ ਦੀ ਸ਼ੁਰੂਆਤ ਕਰਵਾਉਣ ਸਮੇਂ ਦੀ ਤਸਵੀਰ।
Publish Date: Sat, 21 Feb 2026 05:00 PM (IST)
Updated Date: Sun, 22 Feb 2026 04:04 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਸਿੱਧ ਬਾਬਾ ਮਨੋਹਰ ਗਿਰ ਜੀ ਯੂਥ ਸਪੋਰਟਸ ਕਲੱਬ ਸ਼ਾਹਪੁਰ ਕਲਾਂ ਵੱਲੋਂ ਆਪ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ (ਸਾਬਕਾ ਸਰਪੰਚ) ਤੇ ਮਾਸਟਰ ਗੁਰਪ੍ਰੀਤ ਸਿੰਘ (ਟੋਨੀ),ਜਗਸੀਰ ਸਿੰਘ ਸੀਰਾ,ਮੱਖਣ ਸਿੰਘ ਸ਼ਾਹਪੁਰ ਕਲਾਂ,ਅਮਨ ਨਵੇਂ ਪਿੰਡੀਆ,ਸੁਖਬੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਵਿੱਚ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਅੰਤਰਰਾਸ਼ਟਰੀ ਪਹਿਲਵਾਨ ਗੋਲੂ ਚੀਮਾ ਅਤੇ ਐਨਆਰਆਈ ਸਹਿਯੋਗੀ ਸੱਜਣਾਂ ਦੇ ਵਿਸ਼ੇਸ਼ ਸਹਿਯੋਗ ਨਾਲ ਅਨਾਜ ਮੰਡੀ ਵਿੱਚ ਸਫਲਤਾਪੂਰਵਕ ਕਰਵਾਇਆ। ਇਸ ਕੁਸ਼ਤੀ ਦੰਗਲ ਦਾ ਉਦਘਾਟਨ ਸੰਤ ਬਾਬਾ ਉੱਤਮ ਦਾਸ ਜੀ ਨੇ ਕੀਤਾ ਤੇ ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ (ਐੱਸਜੀਪੀਸੀ) ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਾਬੂ ਰਾਜਿੰਦਰ ਦੀਪਾ ,ਆਪ ਪਾਰਟੀ ਵੱਲੋਂ ਅੰਮ੍ਰਿਤਪਾਲ ਸਿੰਘ ਸਿੱਧੂ (ਓਐਸਡੀ ਕੈਬਨਿਟ ਮੰਤਰੀ ਅਮਨ ਅਰੋੜਾ) ਥਾਣਾ ਚੀਮਾ ਦੇ ਮੁੱਖ ਅਫ਼ਸਰ ਅਵਤਾਰ ਸਿੰਘ,ਕਾਂਗਰਸ ਪਾਰਟੀ ਦੇ ਯੂਥ ਨੌਜਵਾਨ ਆਗੂ ਗੁਰਤੇਗ ਸਿੰਘ ਲੌਂਗੋਵਾਲ ਤੇ ਮਨਪ੍ਰੀਤ ਸਿੰਘ ਮਨੀ ਵੜੈਚ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਕੁਸ਼ਤੀ ਦੰਗਲ ਦੌਰਾਨ ਪੰਜਾਬ ਅਤੇ ਵੱਖ-ਵੱਖ ਰਾਜਾਂ ਤੋਂ ਆਏ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ ਤੇ ਝੰਡੀ ਦੀ ਮੁੱਖ ਕੁਸ਼ਤੀ ਦੇ ਮੁਕਾਬਲਿਆਂ ਚ ਸਚਿਨ ਚੀਮਾ ਨੇ ਬਲਜੀਤ ਸਮਾਣਾ ਦੀ ਕੁਸ਼ਤੀ ਬਰਾਬਰ ਰਹੀ ਤੇ ਗਾਮਾ ਧਨੇਰਾ ਨੇ ਗੋਬਿੰਦ ਚੀਮਾ ,ਰਣਜੀਤ ਨੇ ਕਦਰ ਤੰਗੇੜਾ,ਜਸ਼ਨ ਭਾਰਟਾ ਨੇ ਬਲਜੀਤ ਸਮਾਣਾ ਤੇ ਗੁਰਪ੍ਰੀਤ ਸਮਾਣਾ ਨੇ ਕਾਲੀਆਂ ਮਰੋੜ ਨੂੰ ਚਿੱਤ ਕੀਤਾ ਤੇ ਕੁਸ਼ਤੀ ਦੰਗਲ ਦੀ ਕੁਮੈਂਟਰੀ ਪਹਿਲਵਾਨ ਨਾਜਰ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਚ ਕੀਤੀ। ਇਸ ਕੁਸ਼ਤੀ ਦੰਗਲ ਵਿੱਚ ਮਹਿਮਾਨਾਂ ਦੇ ਤੌਰ ਤੇ ਇਲਾਕੇ ਦੀਆਂ ਮਹਾਨ ਤੇ ਉੱਘੀਆਂ ਸ਼ਖਸੀਅਤਾਂ ਨੇ ਆਪਣੀ ਹਾਜ਼ਰੀ ਲਵਾ ਕੇ ਇਸ ਕੁਸ਼ਤੀ ਦੰਗਲ ਦਾ ਆਨੰਦ ਮਾਣਿਆ।ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਗੁਰਪ੍ਰੀਤ ਸਿੰਘ ਟੋਨੀ ਨੇ ਬਾਖੂਬੀ ਨਿਭਾਈ ਤੇ ਕੁਸ਼ਤੀ ਦੰਗਲ ਵਿੱਚ ਪੁੱਜੀ ਸੰਗਤ ਦਾ ਯੂਥ ਕਲੱਬ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਕਲੱਬ ਮੈਂਬਰ ਗੁਰਵੀਰ ਸਿੰਘ ਨਹਿਲ , ਜਗਸੀਰ ਸਿੰਘ ਗੱਗਾ, ਲੱਖਾ ਸਿੰਘ, ਰੋਹੀ ਸਿੰਘ, ਬਿੰਦਰ ਸਿੰਘ, ਸੁਖਚੈਨ ਸਿੰਘ,ਮਨਜੋਤ ਸਿੰਘ,ਜੁਗਰਾਜ ਸਿੰਘ ਕੁਲਾਰ,ਗੁਰਤੇਜ ਸਿੰਘ ਖੂਹ ਵਾਲਾ,ਦਰਸ਼ਨ ਸਿੰਘ ਮੈਂਬਰ, ਕਾਲਾ ਸਿੰਘ, ਅਰਮਾਨਜੋਤ ਸਿੰਘ, ਸ਼ੈਰੀ ਨਹਿਲ, ਬੇਅੰਤ ਸਿੰਘ ਰਿੰਪੀ ਹਾਜ਼ਰ ਸਨ।